ਸ਼ਿਮਲਾ 'ਚ ਬਜਟ ਸੈਸ਼ਨ ਸ਼ੁਰੂ ਹੋਣ 'ਤੇ ਹੰਗਾਮਾ, ਰਾਜਪਾਲ ਨੂੰ ਰੋਕਿਆ, ਡਿਪਟੀ ਸਪੀਕਰ ਨਾਲ ਧੱਕਾ-ਮੁੱਕੀ
Publish Date:Fri, 26 Feb 2021 03:07 PM (IST)
v>
ਸਟੇਟ ਬਿਊਰੋ, ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਸ਼ੁਰੂ ਹੋਇਆ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਭਾਸ਼ਣ 'ਚ ਕੋਰੋਨਾ ਕਾਲ 'ਚ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਦਾ ਜ਼ਿਕਰ ਕੀਤਾ। ਰਾਜਪਾਲ ਨੇ ਭਾਸ਼ਣ ਪੂਰਾ ਨਹੀਂ ਪੜ੍ਹਿਆ। ਇਸ 'ਤੇ ਕਾਂਗਰਸੀ ਵਿਧਾਇਕਾਂ ਨੇ ਨਾਅਰੇਬਾਜ਼ੀ ਕੀਤੀ ਤੇ ਸਦਨ ਤੋਂ ਬਾਹਰ ਚਲੇ ਗਏ। ਨੇਤਾ ਵਿਰੋਧੀ ਧਿਰ ਮੁਕੇਸ਼ ਅਗਨੀਹੋਤਰੀ ਨੇ ਭਾਸ਼ਣ ਨੂੰ ਝੂਠ ਦਾ ਪੁਲੰਦਾ ਦੱਸਿਆ। ਕਾਂਗਰਸੀ ਵਿਧਾਇਕ ਰਾਜਪਾਲ ਦੀ ਗੱਡੀ ਅੱਗੇ ਖੜ੍ਹੇ ਹੋ ਗਏ। ਉਨ੍ਹਾਂ ਰਾਜਪਾਲ ਨੂੰ ਗੱਡੀ 'ਚ ਬੈਠਣ ਨਹੀਂ ਦਿੱਤਾ। ਰਾਜਪਾਲ ਦੀ ਗੱਡੀ ਨੂੰ ਕੱਢਣ ਦੌਰਾਨ ਵਿਧਾਨ ਸਭਾ ਡਿਪਟੀ ਸਪੀਕਰ ਹੰਸਰਾਜ ਨਾਲ ਧੱਕਾ-ਮੁੱਕੀ ਵੀ ਹੋਈ। ਕਾਂਗਰਸ ਵਿਧਾਇਕ ਚਾਹੁੰਦੇ ਸਨ ਕਿ ਰਾਜਪਾਲ ਵਿਧਾਨ ਸਭਾ 'ਚ ਪੂਰਾ ਭਾਸ਼ਣ ਪੜ੍ਹੋ।
Posted By: Seema Anand