ਨਵੀਂ ਦਿੱਲੀ- ਭਾਰਤੀ ਤੇਜ਼ ਗੇਂਦਬਾਜ਼ ਆਰਪੀ ਸਿੰਘ ਨੇ ਮੰਗਲਵਾਰ ਨੂੰ ਕਿ੍ਰਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਆਰਪੀ ਨੇ ਟਵਿੱਟਰ ਰਾਹੀਂ ਦਿੱਤੀ। ਉਨ੍ਹਾਂ ਲਿਖਿਆ ਕਿ 13 ਸਾਲ ਪਹਿਲਾਂ 2005 'ਚ ਮੈਨੂੰ ਭਾਰਤੀ ਟੀਮ ਦੀ ਪਹਿਲੀ ਜਰਸੀ ਮਿਲੀ ਸੀ। ਉਹ ਮੇਰੇ ਜੀਵਨ ਦਾ ਯਾਦਗਾਰ ਪਲ਼ ਸੀ। ਅੱਜ ਮੈਂ ਸੰਨਿਆਸ ਲੈ ਰਿਹਾ ਹਾਂ ਤੇ ਉਨ੍ਹਾਂ ਸਾਰਿਆਂ ਦਾ ਧਨੰਵਾਦ ਕਰਨਾ ਚਾਹੰੁਦਾ ਹਾਂ ਜਿਨ੍ਹਾਂ ਨੇ ਮੇਰੇ ਸਫ਼ਰ 'ਚ ਮੇਰਾ ਸਾਥ ਦਿੱਤਾ। ਆਰਪੀ ਨੇ ਛੇ ਸਾਲ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ ਕੁੱਲ 82 ਮੈਚ ਖੇਡੇ ਤੇ 124 ਵਿਕਟ ਹਾਸਿਲ ਕੀਤੇ। ਉਹ 2007 ਦੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਅਹਿਮ ਹਿੱਸਾ ਬਣੇ ਸਨ ਤੇ ਆਸਟਰੇਲੀਆ ਖਿਲਾਫ ਪਰਥ 'ਚ ਭਾਰਤ ਨੂੰ ਟੈਸਟ ਮੈਚ ਜਿਤਾਉਣ 'ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਆਰ ਪੀ ਸਿੰਘ ਨੂੰ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਖਾਸ ਦੋਸਤ ਮੰਨਿਆ ਜਾਂਦਾ ਹੈ।