ਮਨੀਸ਼ ਤਿਵਾਰੀ, ਨਵੀਂ ਦਿੱਲੀ : ਸਕੂਲ ਜਾਣ ਵਾਲੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹਿਣ ਵਾਲੇ ਮਾਪੇ ਹੁਣ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਸਕੂਲਾਂ ਦੇ ਆਸ-ਪਾਸ ਸੜਕ ਸੁਰੱਖਿਆ ਦੇ ਹਾਲਾਤ ਕਿਹੋ ਜਿਹੇ ਹਨ ਤੇ ਉਨ੍ਹਾਂ ਦੇ ਜੋਖਮ ਨੂੰ ਦੂਰ ਕਰਨ ਲਈ ਕੀ ਕੀਤਾ ਜਾ ਰਿਹਾ ਹੈ। ਸੜਕ ਹਾਦਸਿਆਂ ’ਚ ਪੂਰੀ ਦੁਨੀਆਂ ’ਚ ਹਰ ਸਾਲ 14 ਸਾਲ ਤਕ ਦੇ ਜਿੰਨੇ ਬੱਚਿਆਂ ਦੀਆਂ ਜਾਨਾਂ ਜਾਂਦੀਆਂ ਹਨ, ਉਨ੍ਹਾਂ ’ਚ ਦਸ ਫੀਸਦੀ ਭਾਰਤੀ ਹੁੰਦੇ ਹਨ। ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦੂਰ ਹੋਣ ਵਾਲੀ ਹੈ। ਸੜਕ ਹਾਦਸਿਆਂ ਨਾਲ ਸਕੂਲ ਦੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਇੰਟਰਨੈਸ਼ਨਲ ਰੋਡ ਫੈੱਡਰੇਸ਼ਨ ਨੇ ਸਕੂਲ ਜ਼ੋਨ ਰੋਡ ਸੇਫਟੀ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਦਾਅਵਾ ਹੈ ਕਿ ਇਹ ਦੇਸ਼ ਦਾ ਪਹਿਲਾ ਅਜਿਹਾ ਪੋਰਟਲ ਹੈ, ਜੋ ਸਾਰੇ ਸਕੂਲਾਂ ਦੇ ਆਸ-ਪਾਸ ਰੋਡ ਸੇਫਟੀ ਦਾ ਡਾਟਾ ਇਕੱਤਰ ਕਰੇਗਾ, ਜਿਸ ਨਾਲ ਅਧਿਕਾਰੀਆਂ ਨੂੰ ਖਾਮੀਆਂ ਨੂੰ ਦੂਰ ਕਰਨ ’ਚ ਮਦਦ ਮਿਲੇਗੀ।

ਦਿੱਲੀ ’ਚ ਹੋਏ ਗਲੋਬਲ ਰੋਡ ਕੰਸਟਰੱਕਸ਼ਨ ਐਂਡ ਸੇਫਟੀ ਕਾਨਫਰੰਸ ’ਚ ਇਸ ਪੋਰਟਲ ਦੀ ਸ਼ੁਰੂਆਤ ਕੀਤੀ ਗਈ। ਇਹ ਪੋਰਟਲ ਇਕ ਹੈਸ਼ਬੋਰਡ ’ਚ ਇਹ ਪ੍ਰਦਰਸ਼ਿਤ ਕਰੇਗਾ ਕਿ ਸਕੂਲ ’ਚ ਰੋਡ ਕਾਂਗਰਸ ਦੇ ਅਨੁਸਾਰ ਕੀ ਫੀਚਰ ਹੋਣੇ ਚਾਹੀਦੇ ਹਨ। ਇਸ ਅੰਤਰ ਨੂੰ ਕੋਈ ਵੀ ਦੇਖ ਸਕਦਾ ਹੈ। ਇਨ੍ਹਾਂ ’ਚ ਸਕੂਲਾਂ ਚ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਵੀ ਸ਼ਾਮਲ ਹਨ। ਉਹ ਇਸ ਰਾਹੀਂ ਸਕੂਲ ’ਤੇ ਬਿਹਤਰ ਰੋਡ ਸੇਫਟੀ ਲਈ ਦਬਾਅ ਪਾ ਸਕਦੇ ਹਨ। ਇਸੇ ਤਰ੍ਰ੍ਹਾਂ ਪ੍ਰਸ਼ਾਸਨ ਦੇ ਲੋਕ ਤੇ ਇੰਜੀਨੀਅਰਿੰਗ ਅਧਿਕਾਰੀ ਵੀ ਸਕੂਲਾਂ ਦੇ ਆਸ-ਪਾਸ ਸੇਫਟੀ ਦੀਆਂ ਖਾਮੀਆਂ ਨੂੰ ਸਮਝ ਸਕਣਗੇ ਤੇ ਉਨ੍ਹਾਂ ਨੂੰ ਦੂਰ ਕਰਨਾ ਪਹਿਲ ਹੋਵੇਗੀ ਤਾਂਕਿ ਸਕੂਲ ਜ਼ੋਨ ਬੱਚਿਆਂ ਲਈ ਸੁਰੱਖਿਅਤ ਬਣ ਸਕੇ। ਦੇਸ਼ ’ਚ ਹਰ ਦਿਨ ਔਸਤਨ 31 ਸਕੂਲੀ ਬੱਚਿਆਂ ਦੀ ਜਾਨ ਸੜਕ ਹਾਦਸਿਆਂ ’ਚ ਜਾ ਰਹੀ ਹੈ, ਪਰ ਸਕੂਲਾਂ ਦੇ ਆਸ-ਪਾਸ ਸੜਕ ਸੁਰੱਖਿਆ ਦੇ ਹਾਲਾਤ ਇਹ ਹਨ ਕਿ ਸਿਰਫ 17 ਫੀਸਦੀ ਸਕੂਲ ਅਜਿਹੇ ਹਨ, ਜਿਨ੍ਹਾਂ ਦੇ ਆਸ-ਪਾਸ ਵੀ ਸੜਕਾਂ ’ਤੇ ਸਕੂਲ ਜ਼ੋਨ ਦੇ ਬੋਰਡ ਲੱਗੇ ਹੋਏ ਹਨ। ਇਸੇ ਤਰ੍ਹਾਂ ਸਿਰਫ 11.5 ਫੀਸਦੀ ਸਕੂਲਾਂ ਦੇ ਆਸ-ਪਾਸ ਸਕੂਲ ਜ਼ੋਨ ਸਪੀਡ ਲਿਮਟ ਦੇ ਬੋਕਡ ਹਨ। ਇਸ ਦੇ ਕਰਕੇ ਸਕੂਲ ਜ਼ੋਨ ਦੇ ਆਸ-ਪਾਸ ਰੋਡ ਸੇਫਟੀ ਦੀ ਜਿਹੜੀ ਹਾਲਤ ਹੋਈ ਚਾਹੀਦੀ ਹੈ, ਉਹ ਨਹੀਂ ਹੈ।

ਇਸ ਪੋਰਟਲ ਦੀ ਖਾਸ ਗੱਲ ਇਹ ਹੈ ਕਿ ਰੋਡ ਸੇਫਟੀ ਫੀਚਰਜ਼ ਦੇ ਆਧਾਰ ’ਤੇ ਸਕੂਲਾਂ ਦੀ ਰੈਂਕਿੰਗ ਵੀ ਕੀਤੀ ਜਾਵੇਗੀ। ਇਸ ਰੈਂਕਿੰਗ ਨੂੰ ਆਈਆਰਐੱਫ ਦੀ ਵੈੱਬਸਾਈਟ ’ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਆਈਆਰਐੱਫ ਅਨੁਸਾਰ, ਇਸ ਪੋਰਟਲ ’ਚ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਜੇ ਕਿਸੇ ਖਾਮੀ ਤੇ ਕਮੀ ਨੂੰ ਦੂਰ ਕਰਨ ਲਈ ਸਮਾਂਬੱਧ ਤਰੀਕੇ ਨਾਲ ਕੰਮ ਨਹੀਂ ਹੋਇਆ ਤਾਂ ਉਸ ਨੂੰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪੱਧਰ ’ਤੇ ਲਿਜਾਇਆ ਜਾਵੇਗਾ।

ਦੇਸ਼ ’ਚ ਇਸ ਸਮੇਂ 15 ਲੱਖ ਤੋਂ ਵੱਧ ਸਕੂਲ ਹਨ ਤੇ ਪਹਿਲੇ ਸਾਲ ਇਕ ਲੱਖ ਸਕੂਲਾਂ ਦਾ ਰੋਡ ਸੇਫਟੀ ਆਡਿਟ ਕੀਤਾ ਜਾਵੇਗਾ ਤੇ ਇਸਦਾ ਪੋਰਟਲ ’ਤੇ ਡਾਟਾ ਪਾਇਆ ਜਾਵੇਗਾ। ਇਸ ਪਹਿਲ ਨੂੰ ਹੌਲੀ-ਹੌਲੀ ਵਧਾ ਕੇ ਅਗਲੇ ਪੰਜ ਸਾਲ ’ਚ ਸਾਰੇ ਸਕੂਲਾਂ ਨੂੰ ਕਵਰ ਕੀਤਾ ਜਾਵੇਗਾ। ਆਈਆਰਐੱਫ ਇਸ ਦੇ ਲਈ ਰੋਡ ਸੇਫਟੀ ਆਡੀਟਰਾਂ ਨੂੰ ਸਿਖਲਾਈ ਦੇ ਕੇ ਰੋਡ ਸੇਫਟੀ ਆਡੀਟਰਾਂ ਦਾ ਇਕ ਵੱਡਾ ਪੂਲ ਵੀ ਤਿਆਰ ਕਰਵਾ ਰਹੀ ਹੈ।

Posted By: Shubham Kumar