ਬੀਤੇ ਕੁਝ ਸਾਲਾਂ ਤੋਂ ਦੇਸ਼ ਦੇ ਪੇਂਡੂ ਖੇਤਰਾਂ ਵਿਚ ਸਡ਼ਕ ਨੈੱਟਵਰਕ ਵਧ ਰਿਹਾ ਹੈ ਪਰ ਇਸ ਦੇ ਨਾਲ ਹੀ ਚਿੰਤਾ ਦੀ ਗੱਲ ਇਹ ਵੀ ਹੈ ਕਿ ਦੇਸ਼ ਵਿਚ ਸਭ ਤੋਂ ਵੱਧ ਸਡ਼ਕ ਹਾਦਸੇ ਪੇਂਡੂ ਖੇਤਰਾਂ ਵਿਚ ਹੀ ਹੋ ਰਹੇ ਹਨ। ਐੱਨਸੀਆਰਬੀ ਦੀ ਤਾਜ਼ਾ ਰਿਪੋਰਟ ਅਨੁਸਾਰ ਇਕ ਹੋਰ ਤੱਥ ਇਹ ਹੈ ਕਿ ਭਾਵੇਂ ਪੇਂਡੂ ਹੋਵੇ ਜਾਂ ਸ਼ਹਿਰੀ ਖੇਤਰ, ਜ਼ਿਆਦਾਤਰ ਸਡ਼ਕ ਹਾਦਸੇ ਰਿਹਾਇਸ਼ੀ ਇਲਾਕਿਆਂ ਦੇ ਆਸ-ਪਾਸ ਹੀ ਹੋ ਰਹੇ ਹਨ।

59.7%

ਸਡ਼ਕ ਹਾਦਸੇ ਸਾਲ 2021 ’ਚ ਦੇਸ਼ ਦੇ ਪੇਂਡੂ ਖੇਤਰਾਂ ਵਿਚ ਦਰਜ ਕੀਤੇ ਗਏ।

30%

ਸਡ਼ਕ ਹਾਦਸੇ ਪੇਂਡੂ ਖੇਤਰਾਂ ’ਚ ਰਿਹਾਇਸ਼ੀ ਇਲਾਕਿਆਂ ਦੇ ਨੇਡ਼ੇ ਹੋਏ। ਇਨ੍ਹਾਂ ਦੀ ਗਿਣਤੀ 72,330 ਰਹੀ।

7.7%

ਸਡ਼ਕ ਹਾਦਸੇ ਸ਼ਹਿਰੀ ਖੇਤਰਾਂ ’ਚ ਪੈਦਲ ਚੱਲਣ ਵਾਲਿਆਂ ਨਾਲ ਹੋਏ। ਇਨ੍ਹਾਂ ਦੀ ਗਿਣਤੀ 12,528 ਰਹੀ।

1,62,169

ਸਡ਼ਕ ਹਾਦਸੇ ਦੇਸ਼ ਦੇ ਸ਼ਹਿਰੀ ਖੇਤਰਾਂ ਵਿਚ ਹੋਏ ਜੋ ਕੁੱਲ ਹਾਦਸਿਆਂ ਦਾ 40.3 ਫੀਸਦੀ ਹੈ।

2,40,747

ਸਡ਼ਕ ਹਾਦਸੇ ਦੇਸ਼ ਦੇ ਪੇਂਡੂ ਖੇਤਰਾਂ ਵਿਚ ਬੀਤੇ ਸਾਲ ਹੋਏ। ਇਸ ਸਮਾਂ-ਹੱਦ ਦੌਰਾਨ ਕੁੱਲ ਸਡ਼ਕ ਹਾਦਸਿਆਂ ਦੀ ਗਿਣਤੀ 4,02,116 ਰਹੀ।

48,270

ਸਡ਼ਕ ਹਾਦਸੇ ਸ਼ਹਿਰੀ ਖੇਤਰਾਂ ’ਚ ਹੋਏ ਜਿੱਥੇ ਆਸ-ਪਾਸ ਲੋਕਾਂ ਦੀ ਰਿਹਾਇਸ਼ ਸੀ। ਇਹ ਸ਼ਹਿਰੀ ਖੇਤਰਾਂ ਵਿਚ ਹੋਏ ਕੁਲ ਹਾਦਸਿਆਂ ਦਾ ਲਗਪਗ 30 ਪ੍ਰਤੀਸ਼ਤ ਰਿਹਾ।

28,873

ਸਡ਼ਕ ਹਾਦਸੇ ਦੇਸ਼ ’ਚ ਬੀਤੇ ਸਾਲ ਸਕੂਲ, ਕਾਲਜ ਜਾਂ ਹੋਰ ਸਿੱਖਿਆ ਸੰਸਥਾਵਾਂ ਦੇ ਨੇਡ਼ੇ ਹੋਏ। ਦੇਸ਼ ਵਿਚ ਹੋਏ ਕੁੱਲ ਸਡ਼ਕ ਹਾਦਸਿਆਂ ਦਾ ਇਹ ਅੱਠ ਪ੍ਰਤੀਸ਼ਤ ਹੈ।

ਸਕੂਲ, ਕਾਲਜ ਤੇ ਸਿੱਖਿਆ ਸੰਸਥਾਵਾਂ ਨੇਡ਼ੇ ਵੱਧ ਖ਼ਤਰਾ

ਐੱਨਸੀਆਰਬੀ ਦੀ ਸਾਲ 2022 ਦੀ ਰਿਪੋਰਟ ਕਹਿੰਦੀ ਹੈ ਕਿ ਦੇਸ਼ ਵਿਚ ਸਕੂਲ, ਕਾਲਜ ਅਤੇ ਹੋਰ ਸਿੱਖਿਆ ਸੰਸਥਾਵਾਂ ਨੇਡ਼ੇ ਸਡ਼ਸ ਹਾਦਸਿਆਂ ਦੀ ਗਿਣਤੀ ਚਿੰਤਾ ਕਰਨ ਵਾਲੀ ਹੈ। ਸਾਰੇ ਸੰਕੇਤਾਂ ਤੇ ਉਪਾਵਾਂ ਦੇ ਬਾਵਜੂਦ ਸਿੱਖਿਆ ਸੰਸਥਾਵਾਂ ਦੇ ਨੇਡ਼ੇ ਹਾਦਸੇ ਤੇ ਉਨ੍ਹਾਂ ਨਾਲ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਨੂੰ ਰੋਕਣ ਵਿਚ ਆਸ ਮੁਤਾਬਕ ਸਫਲਤਾ ਨਹੀਂ ਮਿਲ ਰਹੀ।

24.4%

ਸਡ਼ਕ ਹਾਦਸੇ ਉੱਤਰ ਪ੍ਰਦੇਸ਼ ’ਚ ਬੀਤੇ ਸਾਲ ਸ਼ਹਿਰੀ ਖੇਤਰ ’ਚ ਸਕੂਲ, ਕਾਲਜ ਜਾਂ ਸਿੱਖਿਆ ਸੰਸਥਾਵਾਂ ਦੇ ਨੇਡ਼ੇ ਹੋਏ ਜੋ ਦੇਸ਼ ਵਿਚ ਸਭ ਤੋਂ ਵੱਧ ਹਨ।

9.4%

ਸਡ਼ਕ ਹਾਦਸੇ ਤਾਮਿਲਨਾਡੂ ਵਿਚ ਸਾਲ 2021 ’ਚ ਸ਼ਹਿਰੀ ਖੇਤਰ ਦੇ ਸਕੂਲ, ਕਾਲਜ ਜਾਂ ਸਿੱਖਿਆ ਸੰਸਥਾਵਾਂ ਦੇ ਨੇਡ਼ੇ ਹੋਏ।

18%

ਮੌਤਾਂ ਉੱਤਰ ਪ੍ਰਦੇਸ਼ ਵਿਚ ਬੀਤੇ ਸਾਲ ਸ਼ਹਿਰੀ ਖੇਤਰ ਵਿਚ ਰਿਹਾਇਸ਼ੀ ਇਲਾਕੇ ਦੇ ਨੇਡ਼ੇ ਸਡ਼ਕ ਹਾਦਸਿਆਂ ਵਿਚ ਦਰਜ ਕੀਤੀਆਂ ਗਈਆਂ। ਇਹ ਦੇਸ਼ ’ਚ ਸਭ ਤੋਂ ਵੱਧ ਗਿਣਤੀ ਹੈ।

Posted By: Sandip Kaur