v> ਨਵੀਂ ਦਿੱਲੀ, ਏਐੱਨਆਈ : ਕੋਰੋਨਾ ਦਾ ਕਹਿਰ ਬੀਐੱਸਐੱਫ ਦੇ ਜਵਾਨਾਂ 'ਤੇ ਵੱਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਬੀਐੱਸਐੱਫ ਦੇ ਨਵੇਂ 53 ਜਵਾਨਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਦੂਜੇ ਪਾਸੇ ਰਾਹਤ ਦੀ ਗੱਲ ਇਹ ਹੈ ਕਿ ਚਾਰ ਜਵਾਨ ਰਿਕਵਰ ਵੀ ਹੋਏ ਹਨ। ਸੀਮਾ ਸੁਰੱਖਿਆਬਲਾਂ ਵੱਲੋਂ ਜਾਰੀ ਬਿਆਨ ਮੁਤਾਬਕ ਇੱਥੇ 354 ਐਕਟਿਵ ਕੇਸ ਹਨ। ਹੁਣ ਤਕ 659 ਜਵਾਨ ਰਿਕਵਰ ਹੋ ਚੁੱਕੇ ਹਨ। ਦੇਸ਼ 'ਚ ਮਹਾਰਾਸ਼ਟਰ ਸੂਬੇ 'ਚ ਸਭ ਤੋਂ ਜ਼ਿਆਦਾ ਸੰਕ੍ਰਮਿਤ ਦੇਸ਼ ਹਨ। ਇੱਥੇ ਸੰਕ੍ਰਮਿਤਾਂ ਦਾ ਅੰਕੜਾ 1 ਲੱਖ 64 ਹਜ਼ਾਰ 626 ਤਕ ਪਹੁੰਚ ਗਈ ਹੈ। ਉਧਰ ਮਰਨ ਵਾਲਿਆਂ ਗਿਣਤੀ 7,429 ਤਕ ਪਹੁੰਚ ਗਈ ਹੈ। ਇਸ ਤਂੋ ਬਾਅਦ ਦੇਸ਼ ਦੀ ਰਾਜਧਾਨੀ ਦੂਜੇ ਨੰਬਰ 'ਤੇ ਪ੍ਰਭਾਵਿਤ ਹੈ। ਇੱਥੇ ਸੰਕ੍ਰਮਿਤਾਂ ਦੀ ਗਿਣਤੀ 83,077 ਤਕ ਪਹੁੰਚ ਗਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 2,623 ਤਕ ਪਹੁੰਚ ਗਈ ਹੈ। ਦਿੱਲੀ ਤੋਂ ਤਾਮਿਲਨਾਡੂ ਤੀਜੇ ਨੰਬਰ ਦਾ ਪ੍ਰਭਾਵਿਤ ਸੂਬਾ ਹੈ।

Posted By: Ravneet Kaur