ਜੇਐੱਨਐੱਨ : ਇਕ 44 ਸਾਲ ਔਰਤ ਨੇ ਦੱਸਿਆ ਹੈ ਕਿ ਉਹ ਆਪਣੇ ਬੁਆਏਫ੍ਰੈਂਡ ਨੂੰ ਫਿਕਸ ਸੈਲਰੀ ਦਿੰਦੀ ਹੈ। ਔਰਤ ਦਾ ਬੁਆਏਫ੍ਰੈਂਡ ਉਮਰ 'ਚ ਛੋੋਟਾ ਹੈ। ਔਰਤ ਨੇ ਸੋਸ਼ਲ ਮੀਡੀਆ 'ਤੇ ਇਸ ਰਿਲੇਸ਼ਨਸ਼ਿਪ ਦੇ ਬਾਰੇ 'ਚ ਹੋਰ ਕੀ-ਕੀ ਦੱਸਿਆ ਹੈ, ਆਓ ਜਾਣਦੇ ਹਨ...ਜੂਲੀ ਨਾਂ ਔਰਤ ਨੇ TikTok ਅਕਾਊਂਟ @julie.withthebooty 'ਤੇ ਆਪਣੇ ਬੁਆਏਫ੍ਰੈਂਡ 'ਤੇ ਬਹੁਤ ਪੈਸੇ ਖ਼ਰਚ ਕਰਦੀ ਹੈ। ਜੂਲੀ ਦੀ ਉਮਰ 44 ਸਾਲ ਹੈ, ਜਦਕਿ ਉਸ ਦਾ ਬੁਆਏਫ੍ਰੈਂਡ 29 ਸਾਲ ਦਾ ਹੈ। ਜੂਲੀ ਨੇ ਕਿਹਾ ਕਿ ਉਹ ਆਪਣੇ ਬੁਆਏਫ੍ਰੈਂਡ 'ਤੇ ਵਧੀਆ ਪੈਸੇ ਖ਼ਰਚ ਕਰਦੀ ਹੈ, ਤਾਂਕਿ ਉਸ ਤੋਂ ਕੁਝ ਵੀ ਕਰਾ ਸਕੇ।

ਜੂਲੀ ਆਪਣੇ ਬੁਆਏਫ੍ਰੈਂਡ ਤੋਂ ਖਾਣਾ ਬਣਵਾਉਣ ਤੋਂ ਲੈ ਕੇ ਪੂਲ ਦੀ ਸਫਾਈ, ਘਰ ਦੇ ਸਾਰੇ ਕੰਮ ਕਰਵਾਉਂਦੀ ਹੈ। ਔਰਤ ਨੇ ਆਪਣੀਆਂ ਟਿਕ-ਟਾਕ ਵੀਡੀਓ ਦੇ ਬਾਰੇ 'ਚ ਦੱਸਿਆ ਹੈ ਕਿ ਉਹ ਆਪਣੇ ਬੁਆਏਫ੍ਰੈਂਡ ਨੂੰ ਹਰ ਉਹ ਚੀਜ਼ ਲੈ ਕੇ ਦਿੰਦੀ ਹੈ, ਜੋ ਉਸ ਨੂੰ ਚਾਹੀਦੀ ਹੋਵੇ। ਉਹ ਇਕ ਮਹੀਨੇ 'ਚ ਉਸ 'ਤੇ 15 ਲੱਖ ਰੁਪਏ ਖ਼ਰਚ ਕਰ ਚੁੱਕੀ ਹੈ।

ਬੁਆਏਫ੍ਰੈਂਡ ਨੂੰ ਹਰ ਮਹੀਨੇ ਸੈਲਰੀ ਦੇਣਾ

'ਦ ਸਨ ਯੁਕੇ' ਅਨੁਸਾਰ ਜਦ ਲੋਕਾਂ ਨੇ ਔਰਤ ਤੋਂ ਪੁੱਛਿਆ ਕਿ ਉਹ ਬੁਆਏਫ੍ਰੈਂਡ ਨੂੰ ਕਿੰਨਾ ਭੁਗਤਾਨ ਕਰਦੀ ਹੈ ਤਾਂ ਹਲਕੇ-ਫੁਲਕੇ ਅੰਦਾਜ ਨਾਲ ਕਿਹਾ- 'ਇਕ ਮਹੀਨੇ 'ਚ 11 ਲੱਖ ਦੇ ਕਰੀਬ ਪਰ ਬਾਵਜੂਦ ਇਸ ਦੇ ਉਹ ਇਸ ਮਹੀਨੇ ਪੂਲ ਦੀ ਸਫਾਈ ਕਰਨਾ ਭੁੱਲ ਗਿਆ। ਜੂਲੀ ਕਹਿੰਦੀ ਹੈ ਕਿ ਸੈਲਰੀ ਦੇ ਬਦਲੇ ਉਸ ਦਾ ਬੁਆਏਫ੍ਰੈਂਡ ਉਹ ਸਭ ਕੁਝ ਕਰਦਾ ਹੈ, ਜੋ ਉਹ ਕਰਨਾ ਚਾਹੁੰਦੀ ਹੈ।

Posted By: Sarabjeet Kaur