v> ਗੋਰਖਪੁਰ : ਭਾਜਪਾ ਆਗੂ ਤੇ ਸਾਬਕਾ ਪ੍ਰਧਾਨ ਬਿ੍ਜੇਸ਼ ਸਿੰਘ ਦੀ ਹੱਤਿਆ ’ਚ ਸ਼ਾਮਲ ਸ਼ੂਟਰ ਸਤਨਾਮ ਦੇ ਪੰਜਾਬ ਪੁਲਿਸ ਦੇ ਲਾਕਅੱਪ ਤੋਂ ਫ਼ਰਾਰ ਹੋਣ ਮਗਰੋਂ ਪੁਲਿਸ ਨੇ ਉਸ ’ਤੇ ਇਨਾਮ ਦੀ ਰਕਮ ਵਧਾ ਦਿੱਤੀ ਹੈ। ਸਤਨਾਮ ਤੇ ਉਸ ਦੇ ਸਾਥੀ ਰਾਜਵੀਰ ’ਤੇ ਡੀਆਈਜੀ ਪ੍ਰੀਤਿੰਦਰ ਸਿੰਘ ਨੇ 50-50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਇਨਾਮ ਦੀ ਰਾਸ਼ੀ ਵਧਣ ਨਾਲ ਦੋਵੇਂ ਸ਼ੂਟਰਾਂ ਦੀ ਭਾਲ ’ਚ ਤੇਜ਼ੀ ਆਏਗੀ।

Posted By: Susheel Khanna