ਕੋਲਕਾਤਾ : ਕੋਲਕਾਤਾ 'ਚ ਸੀਨੀਅਰ ਪੁਲਿਸ ਅਧਿਕਾਰੀ ਗੌਰਵ ਦੱਤ ਦੀ ਆਤਮ ਹੱਤਿਆ ਤੋਂ ਬਾਅਦ ਰਾਜਨੀਤੀ ਗਰਮਾ ਗਈ ਹੈ। ਇਸ ਮਾਮਲੇ 'ਚ ਭਾਜਪਾ ਨੇਤਾ ਮੁਕੁਲ ਰਾਏ ਨੇ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਿੰਨ੍ਹਿਆ ਹੈ।

ਭਾਜਪਾ ਨੇਤਾ ਨੇ ਉਨ੍ਹਾਂ ਨੂੰ ਆਤਮ ਹੱਤਿਆ ਲਈ ਉਕਸਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇੰਨਾਹੀ ਨਹੀਂ, ਭਾਜਪਾ ਨੇਤਾ ਨੇ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਵੀ ਕੀਤੀ ਹੈ।

ਭਾਜਪਾ ਨੇਤਾ ਮੁਕੁਲ ਰਾਏ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਸੀਨੀਅਰ ਆਈਪੀਐੱਸ ਅਧਿਕਾਰ ਨੇ ਆਤਮ ਹੱਤਿਆ ਕੀਤੀ ਹੈ ਅਤੇ ਇਸ ਲਈ ਸਰਕਾਰ ਜਾਂ ਕਿਸੇ ਪਾਰਟੀ ਦੇ ਨੇਤਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੋਵੇ। ਮੁਕੁਲ ਰਾਏ ਨੇ ਇਸ ਮਾਮਲੇ 'ਚ ਆਈਪੀਐੱਸ ਐਸੋਸੀਏਸ਼ਨ ਤੋਂ ਦਖਲ ਦੀ ਮੰਗ ਵੀ ਕੀਤੀ ਹੈ।

ਉਧਰ, ਭਾਜਪਾ ਦੇ ਕੌਮੀ ਸਕੱਤਰ ਰਾਹੁਲ ਸਿਨਹਾ ਨੇ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਮਾਮਲੇ ਦੀ ਡੂੰਘੀ ਜਾਂਚ ਕਰਨ ਦੀਅਪੀਲ ਕਰਨਗੇ ਕਿ ਰਜ ਸਰਕਾਰ ਨੇ ਦੱਤ ਖ਼ਿਲਾਫ਼ 10 ਸਾਲ ਤਕ ਵਿਭਾਗੀ ਜਾਂਚ ਕਿਉਂ ਕੀਤੀ?

ਜ਼ਿਕਰਯੋਗ ਹੈ ਕਿ, ਗੌਰਵ ਦੱਤ 1986 ਬੈਚ ਦੇ ਆਈਪੀਐੱਸ ਅਧਿਕਾਰੀ ਸਨ। 19 ਫਰਵਰੀ ਨੂੰ ਜਦੋਂ ਉਨ੍ਹਾਂ ਦੀ ਪਤਨੀ ਸਾਲਟ ਲੇਕ ਸਥਿਤ ਘਰ ਪਹੁੰਚੀ ਤਾਂ ਉਨ੍ਹਾਂ ਨੂੰ ਖ਼ੂਨ ਨਾਲ ਲਥਪਥ ਪਾਇਆ। ਉਨ੍ਹਾਂ ਦੇ ਹੱਥ ਦੀਆਂ ਨਸਾਂ ਕੱਟੀਆਂ ਹੋਈਆਂ ਸਨ। ਗੌਰਵ ਦੱਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਉਸ ਦੀ ਮੌਤ ਤੋਂ ਬਾਅਦ ਗੌਰਵ ਦੱਤ ਦਾ ਇਕ ਸੁਸਾਈਡ ਨੋਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ 'ਚ ਦੱਤ ਨੇ ਮਾਮਲਾ ਬੈਨਰਜੀ 'ਤੇ ਉਨ੍ਹਾਂ ਨੂੰ 'ਕੰਪਲਸਰੀ ਵੇਟਿੰਗ' 'ਤੇ ਪਾ ਕੇ ਉਨ੍ਹਾਂ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਹੈ। ਸੁਸਾਈਡ ਨੋਟ 'ਚ ਉਨ੍ਹਾਂ ਨੇ ਲਿਖਿਆ ਸੀ ਕਿ 31 ਦਸੰਬਰ ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਡਿਊਜ਼ ਨਹੀਂ ਦਿੱਤੇ ਗਏ।

ਹਾਲਾਂਕਿ ਇਹ ਸੁਸਾਈਡ ਨੋਟ ਸੋਸ਼ਲ ਮੀਡੀਆ 'ਤੇ ਵਾਇਰਲ ਕਿਵੇਂ ਹੋਇਆ, ਇਸ ਦਾ ਪਤਾ ਨਹੀਂ ਲੱਗ ਸਕਿਆ। (ਕੰਪਲਸਰੀ ਵੇਟਿੰਗ ਇਕ ਸਜ਼ਾਯੋਗ ਕਾਰਵਾਈ ਹੁੰਦੀ ਹੈ, ਜਿਸ 'ਚ ਅਧਿਕਾਰੀ ਨੂੰ ਕਿਤੇ ਪੋਸਟਿੰਗ ਨਹੀਂ ਦਿੱਤੀ ਜਾਂਦੀ।)

Posted By: Jagjit Singh