ਨਈ ਦੁਨੀਆ, ਭੋਪਾਲ : ਕੋਰੋਨਾ ਇਨਫੈਕਸ਼ਨ ਦੀ ਰੋਕਥਾਮ 'ਚ ਰੁੱਝੀ ਮੱਧ ਪ੍ਰਦੇਸ਼ ਸਰਕਾਰ ਨੇ ਚਾਰ ਸੂਬਿਆਂ ਉੱਤਰ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਮਹਾਰਾਸ਼ਟਰ ਤੋਂ ਬੱਸ ਆਵਾਜਾਈ ਸੇਵਾ 'ਤੇ ਲੱਗੀ ਰੋਕ 23 ਮਈ ਤਕ ਵਧਾ ਦਿੱਤੀ ਹੈ। ਇਨ੍ਹਾਂ ਸੂਬਿਆਂ 'ਚੋਂ ਬੱਸਾਂ ਦੇ ਆਉਣ-ਜਾਣ 'ਤੇ ਇਹ ਪਾਬੰਦੀ ਹਾਲੇ 15 ਮਈ ਤਕ ਸੀ। ਆਵਾਜਾਈ ਮੰਤਰੀ ਗੋਬਿੰਦ ਸਿੰਘ ਰਾਜਪੂਤ ਨੇ ਦੱਸਿਆ ਕਿ ਕੋਰੋਨਾ ਦੇ ਇਨਫੈਕਸ਼ਨ 'ਤੇ ਫੌਰੀ ਰੋਕਥਾਮ ਦੇ ਮੱਦੇਨਜ਼ਰ ਇਨ੍ਹਾਂ ਸੂਿੁਬਆਂ ਵਿਚਾਲੇ ਬੱਸ ਆਵਾਜਾਈ ਸੰਚਾਲਨ ਨੂੰ ਹਾਲੇ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ।