ਜੇਐੱਨਐੱਨ, ਚੇਨਈ : ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ), ਮਦਰਾਸ ਨੇ ਕੈਂਸਰ ਦੇ ਇਲਾਜ ’ਚ ਇਸਤੇਮਾਲ ਹੋਣ ਵਾਲੇ ਪਦਾਰਥ ਕੈਂਪਟੋਥੇਸਿਨ ਦੇ ਟਿਕਾਊ ਤੇ ਅਸਰਦਾਰ ਵਿਕਲਪ ਦੀ ਪਛਾਣ ਕੀਤੀ ਹੈ। ਇਹ ਪਦਾਰਥ ਚਾਈਨੀਜ਼ ਤੇ ਭਾਰਤੀ ਪ੍ਰਜਾਤੀ ਦੇ ਦਰਖਤਾਂ ਤੋਂ ਕੱਢਿਆ ਜਾਂਦਾ ਹੈ। ਪਰ ਮੰਗ ਨੂੰ ਪੂਰਾ ਕਰਨ ਲਈ ਇਨ੍ਹਾਂ ਦਰਖਤਾਂ ਦੀ ਜ਼ਿਆਦਾਤਰ ਕਟਾਈ ਹੋਣ ਨਾਲ ਇਹ ਪ੍ਰਜਾਤੀ ਗਾਇਬ ਹੋਣ ਦੀ ਕਗਾਰ ’ਤੇ ਹੈ।

ਇਕ ਪ੍ਰਸਿੱਧ ਪੱਤ੍ਰਿਕਾ ਇੰਟਰਨੈਸ਼ਨਲ ਜਨਰਲ ਆਫ ਸਾਇੰਟਿਫਿਕ ਰਿਪੋਰਟਸ ’ਚ ਪ੍ਰਕਾਸ਼ਿਤ ਇਕ ਆਲੇਖ ਅਨੁਸਾਰ ਇਹ ਨਵੀਨਤਾਕਾਰੀ ਜੀਵ-ਵਿਗਿਆਨ ਖਣਨ ਦੀ ਪ੍ਰਕਿਰਿਆ ਵੱਡੇ ਪੈਮਾਨੇ ’ਤੇ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਦਾ ਇਕ ਪ੍ਰਭਾਵੀ ਤੇ ਟਿਕਾਊ ਤਰੀਕਾ ਹੈ। ਇਸ ਦਾ ਫਾਇਦਾ ਇਹ ਵੀ ਹੈ ਕਿ ਉਨ੍ਹਾਂ ਖਾਸ ਪ੍ਰਜਾਤੀ ਦੇ ਦਰਖਤਾਂ ਨੂੰ ਬਚਾਉਣ ਦੇ ਨਾਲ ਹੀ ਚੀਨ ਤੋਂ ਬਰਾਮਦ ’ਤੇ ਨਿਰਭਤਾ ਘੱਟ ਹੋਵੇਗੀ।

ਆਈਆਈਟੀ, ਮਦਰਾਸ ਦੇ ਜੀਵ-ਵਿਗਿਆਨ ਵਿਭਾਗ ਦੀ ਸਹਾਇਕ ਪ੍ਰਾਅਧਿਆਪਕ ਤੇ ਖੋਜਕਰਤਾ ਸਮਿਤਾ ਸ਼੍ਰੀਵਾਸਤਵ ਨੇ ਦੱਸਿਆ ਕਿ ਇਸ ਜੀਵ ਸਟ੍ਰੇਨ ਦੀ ਖਾਸੀਅਤ ਇਹ ਹੈ ਕਿ ਇਸ ਜ਼ਰੀਏ ਹੋਣ ਵਾਲਾ ਉਤਪਾਦਨ ਅਗਲੀਆਂ ਸੌ ਪੀੜ੍ਹੀਆਂ ਤਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ।

Posted By: Sunil Thapa