ਨਵੀਂ ਦਿੱਲੀ, ਆਨਲਾਈਨ ਡੈਸਕ । ਜੇਕਰ ਤੁਸੀਂ 26 ਜਨਵਰੀ ਵਾਲੇ ਦਿਨ ਘੁੰਮਣ-ਫਿਰਨ ਜਾਂ ਕਿਸੇ ਹੋਰ ਜ਼ਰੂਰੀ ਕੰਮ ਲਈ ਦਿੱਲੀ ਆਉਣਾ ਚਾਹੁੰਦੇ ਤੋਂ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਕਿਉਂਕਿ ਗਣਤੰਤਰ ਦਿਵਸ ’ਤੇ ਪਰੇਡ ਦੌਰਾਨ ਕਈ ਥਾਵਾਂ ’ਤੇ ਖਾਸ ਕਰਕੇ ਇੰਡੀਆ ਗੇਟ ਤੇ ਵਿਜੈ ਚੌਕ ਦੇ ਆਲੇ-ਦੁਆਲੇ ਦਾ ਰੂਟ ਡਾਈਵਰਜਨ ਹੋਵੇਗਾ। ਅਜਿਹੇ ’ਚ ਜੇਕਰ ਤੁਸੀਂ ਦਿੱਲੀ ’ਚ ਘੁੰਮਣ-ਫਿਰਨ ਜਾਂ ਕਿਸੇ ਹੋਰ ਕੰਮ ਲਈ ਆ ਰਹੇ ਹੋ ਤਾਂ ਦਿੱਲੀ ਪੁਲਿਸ ਦੀ ਟਰੈਫਿਕ ਐਡਵਾਇਜ਼ਰੀ ਨੂੰ ਧਿਆਨ ’ਚ ਰੱਖ ਕੇ ਹੀ ਆਓ ਨਹੀਂ ਤਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਥੇ, ਦਿੱਲੀ ’ਚ ਪਰੇਡ ਦੌਰਾਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਦਿੱਲੀ ਪੁਲਿਸ ਵੱਲੋਂ 25 ਤੇ 26 ਜਨਵਰੀ ਲਈ ਟਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਇਜ਼ਰੀ ਅਨੁਸਾਰ, ਗਣਤੰਤਰ ਦਿਵਸ ਪਰੇਡ ਬੁੱਧਵਾਰ ਸਵੇਰੇ 10.20 ਵਜੇ ਸ਼ੁਰੂ ਹੋਵੇਗੀ। ਪਰੇਡ ਪਹਿਲਾਂ ਤੋਂ ਤੈਅ ਪ੍ਰੋਗਰਾਮ ਤੇ ਰੂਟ ਅਨੁਸਾਰ ਵਿਜੈ ਚੌਕ ਤੋਂ ਚੱਲੇਗੀ ਤੇ ਲਾਲ ਕਿਲ੍ਹਾ ਮੈਦਾਨ ਲਈ ਅੱਗੇ ਵਧੇਗੀ। ਅਜਿਹੇ ’ਚ ਰਾਜਪਥ ’ਤੇ ਵਿਜੈ ਚੌਕ ਤੋਂ ਇੰਡੀਆ ਗੇਟ ਤਕ ਮੰਗਲਵਾਰ ਸ਼ਾਮ 6 ਵਜੇ ਤੋਂ ਹੀ ਆਉਣ ਵਾਲੀਆਂ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਰਫੀ ਮਾਰਗ, ਜਨਪਥ, ਮਾਨਸਿੰਘ ਮਾਰਗ ਰੋਡ ’ਤੇ ਵੀ 11 ਵਜੇ ਤੋਂ ਬਾਅਦ ਕੋਈ ਆਵਾਜਾਈ ਨਹੀਂ ਹੋਵੇਗੀ। ਦਿੱਲੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 26 ਜਨਵਰੀ ਨੂੰ ਰਾਤ 2 ਵਜੇ ਤੋਂ ਲੈ ਕੇ ਦੁਪਹਿਰ 12.30 ਵਜੇ ਤਕ ਪਰੇਡ ਵਾਲੇ ਰਸਤੇ ’ਤੇ ਆਉਣ ਤੋਂ ਪਰਹੇਜ਼ ਕਰਨ।

ਦਿੱਲੀ ਪੁਲਿਸ ਅਨੁਸਾਰ ਦੱਖਣੀ ਕੋਰੀਡੋਰ ਜਾਣ ਲਈ ਤੇ ਪੂਰਬ ਤੋਂ ਪੱਛਣ ਕੋਰੀਡੋਰ ਜਾਣ ਲਈ ਹੋਰ ਰਸਤਿਆਂ ਦੀ ਵਰਤੋਂ ਕਰਨ। ਇਸ ਦੌਰਾਨ ਜੇਕਰ ਕਿਸੇ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਜਾਂ ਪੁਰਾਣੀ ਦਿੱਲੀ ਰੇਲਵੇ ਸਟੇਸਨ ਜਾਣਾ ਹੈ ਤਾਂ ਉਸ ਦੇ ਲਈ ਵੀ ਵੱਖਰਾ ਰੂਟ ਤਿਆਰ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਸੁਰੱਖਿਆ ਦੇ ਲਿਹਾਜ ਨਾਲ ਹਰ ਸਾਲ ਦੀ ਤਰ੍ਹਾਂ ਸਾਰੇ ਮੈਟਰੋ ਸਟੇਸ਼ਨਾਂ ਦੀ ਪਾਰਕਿੰਗ 24 ਤੋਂ ਵੱਧ ਸਮੇਂ ਲਈ ਬੰਦ ਰਹੇਗੀ।

ਦਿੱਲੀ ’ਚ ਇਨਾਂ ਰਸਤਿਆਂ ’ਤੇ ਜਾਣ ’ਤੇ ਰੋਕ

- ਰਾਜਪਥ ’ਤੇ ਵਿਜੈ ਚੌਕ ਤੋਂ ਇੰਡੀਆ ਗੇਟ ਤਕ 25 ਜਨਵਰੀ ਦੀ ਸ਼ਾਮ ਛੇ ਵਜੇ ਤੋਂ 26 ਜਨਵਰੀ ਨੂੰ ਪਰੇਡ ਖਤਮ ਹੋਣ ਤਕ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

- 25 ਜਨਵਰੀ ਨੂੰ ਰਾਤ 11 ਵਜੇ ਤੋਂ ਰਾਤ ਰਾਗੀ ਮਾਰਗ, ਜਨਪਥ, ਮਾਨਸਿੰਘ ਰੋਡ ’ਤੇ ਪਰੇਡ ਸਮਾਪਤ ਹੋਣ ਤਕ ਕੋਈ ਕਰਾਸ ਟਰੈਫਿਕ ਨਹੀਂ ਹੋਵੇਹਗਾ।

- ‘ਸੀ’-ਹੈਕਸਾਗਨ-ਇੰਡੀਆ ਗੇਟ 26 ਜਨਵਰੀ ਸਵੇਰੇ 2 ਵਜੇ ਤੋਂ ਪਰੇਡ ਦੇ ਤਿਲਕ ਮਾਰਗ ਪਾਰ ਕਰਨ ਤਕ ਆਵਾਜਾਈ ਬੰਦ ਰਹੇਗੀ।

- 26 ਜਨਵਰੀ ਨੂੰ ਸਵੇਰੇ 4 ਵਜੇ ਤੋਂ ਤਿਲਕ ਮਾਰਗ, ਬਹਾਦੁਰ ਸ਼ਾਹ ਜ਼ਫਰ ਮਾਰਗ ਤੇ ਸੁਭਾਸ਼ ਮਾਰਗ ’ਤੇ ਦੋਵਾਂ ਦਿਸ਼ਾਵਾਂ ’ਚ ਆਵਾਜਾਈ ਜੀ ਇਜਾਜ਼ਤ ਨਹੀਂ ਹੋਵੇਗੀ।

ਬੱਸ ਮਾਰਗਾਂ ’ਚ ਤਬਦੀਲੀ

- ਪਾਰਟ ਸਟਰੀਟ/ਉਦਿਯਾਨ ਮਾਰਗ, ਅਰਾਮ ਬਾਗ ਰੋਡ (ਪਹਾੜਗੰਜ), ਗੋਲ ਚੱਕਰ ਕਮਲਾ ਮਾਰਕੀਟ, ਦਿੱਲੀ ਸਕੱਤਰੇਤ (ਆਈਜੀ ਸਟੇਡੀਅਮ), ਪ੍ਰਗਤੀ ਮੈਦਾਨ (ਭੈਰੋਂ ਰੋਡ), ਹਨੁਮਾਨ ਮੰਦਿਰ (ਯਮੁਨਾ ਬਾਜ਼ਾਰ), ਮੋਰੀ ’ਚ ਸਿਟੀ ਬੱਸ ਸੇਵਾਵਾਂ ਦੀ ਆਵਾਜਾਈ ਬੰਦ ਰਹੇਗੀ। ਗੇਟ, ਆਈਐੱਸਬੀਟੀ ਕਸ਼ਮੀਰੀ ਗੇਟ, ਆਈਐੱਸਬੀਟੀ ਸਰਾਏ ਕਾਲੇ ਖਾਂ ਤੇ ਤੀਹ ਹਜ਼ਾਰੀ ਕੋਠੀ।

- ਗਾਜ਼ੀਆਬਾਦ ਤੋਂ ਬੱਸਾਂ ਸ਼ਿਵਾਜੀ ਸਟੇਡੀਅਮ ਤੋਂ ਡਾਇਵਰਟ ਹੋ ਕੇ ਐੱਨਐੱਚ-24, ਰਿੰਗ ਰੋਡ ’ਤੇ ਜਾਣਗੀਆਂ ਤੇ ਭੈਰੋਂ ਰੋਡ ’ਤੇ ਸਮਾਪਤ ਹੋਣਗੀਆਂ।

- ਐੱਨਐੱਚ-24 ਤੋਂ ਚੱਲਣ ਵਾਲੀਆਂ ਬੱਸਾਂ ਨੂੰ ਰੋਡ ਨੰਬਰ 56 ਤੋਂ ਸੱਜੇ ਮੁੜਣਾ ਹੋਵੇਗਾ ਤੇ ਆਈਐੱਸਬੀਟੀ ਆਨੰਦ ਵਿਹਾਰ ’ਤੇ ਸਮਾਪਤ ਕਰਨਾ ਹੋਵੇਗਾ।

- ਗਾਜ਼ੀਆਬਾਦ ਵੱਲੋਂ ਆਉਣ ਵਾਲੀਆਂ ਬੱਸਾਂ ਨੂੰ ਮੋਹਨ ਨਗਰ ’ਚ ਵਜ਼ੀਰਾਬਾਦ ਬ੍ਰਿਜ ਲਈ ਭੋਪਰਾ ਚੁੰਗੀ ਵਾਲੇ ਪਾਸੇ ਡਾਇਵਰਟ ਕੀਤਾ ਜਾਵੇਗਾ।

- ਧੋਲਾ ਖੂਹ ਵਾਲੇ ਪਾਸੇ ਜਾਣ ਵਾਲੀਆਂ ਸਾਰੀਆਂ interstate ਬੱਸਾਂ ਧੋਲਾ ਖੂਹ ’ਤੇ ਸਮਾਪਤ ਹੋਣਗੀਆਂ।

Posted By: Ramanjit Kaur