ਏਐੱਨਆਈ, ਨਵੀਂ ਦਿੱਲੀ : ਇਸ ਸਾਲ ਭਾਵ 2021 ’ਚ ਹੋਣ ਵਾਲੇ ਗਣਤੰਤਰ ਦਿਵਸ ’ਤੇ ਕੋਰੋਨਾ ਦੇ ਚੱਲਦਿਆਂ ਤੁਹਾਨੂੰ ਕਈ ਬਦਲਾਅ ਦੇਖਣ ਨੂੰ ਮਿਲਣਗੇ। ਕੋਰੋਨਾ ਸੰ¬ਕ੍ਰਮਣ ਦੇ ਪ੍ਰਸਾਰ ਨੂੰ ਧਿਆਨ ’ਚ ਰੱਖਦੇ ਹੋਏ ਇਸ ਸਾਲ ਐੱਨਜੀਐੱਫ ਕਮਾਂਡੋ ਦੂਰ-ਦੂਰ ਰਹਿ ਕੇ ਪਰੇਡ ਕਰਦੇ ਹੋਏ ਨਜ਼ਰ ਆਉਣਗੇ। ਇਸ ਸਾਲ ਐੱਨਐੱਸਜੀ ਕਮਾਂਡੋ ਇਕ ਦੂਸਰੇ ਤੋਂ 1.5 ਮੀਟਰ ਤੋਂ ਵੱਧ ਦੀ ਦੂਰੀ ਦੇ ਨਾਲ ਮਾਰਚ ਕਰਨਗੇ। ਪਹਿਲਾਂ ਉਹ ਰਾਜਪਥ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਮਾਰਚ ਕਰਦੇ ਸਨ ਇਸ ਵਾਰ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕੀਤਾ ਜਾਵੇਗਾ।

ਦੱਸ ਦੇਈਏ ਕਿ 26 ਜਨਵਰੀ 2021 ਨੂੰ ਭਾਰਤ ਦਾ 72ਵਾਂ ਗਣਤੰਤਰ ਦਿਵਸ ਮਨਾਇਆ ਜਾਵੇਗਾ। ਗਣਤੰਤਰ ਦਿਵਸ ਮੌਕੇ ਪਰੇਡ ਦੀਆਂ ਤਿਆਰੀਆਂ ਜ਼ੋਰਾਂ ’ਤੇ ਸ਼ੁਰੂ ਹੋ ਚੁੱਕੀਆਂ ਹਨ। ਇਸ ਖ਼ਾਸ ਮੌਕੇ ’ਤੇ ਹਰੇਕ ਸਾਲ ਪਰੇਡ ਵੀ ਕੀਤੀ ਜਾਂਦੀ ਹੈ। ਇਸ ਪਰੇਡ ’ਚ ਥਲ, ਜਲ ਤੇ ਹਵਾਈ ਸੈਨਾ ਦੇ ਜਵਾਨ ਸ਼ਾਮਿਲ ਹੁੰਦੇ ਹਨ। ਇਸੀ ਪਰੇਡ ’ਚ ਹਿੱਸਾ ਲੈਣ ਲਈ ਰਾਸ਼ਟਰੀ ਸੁਰੱਖਿਆ ਗਾਰਡ ਅੱਜ ਵਿਜੈ ਚੌਕ ਤੇ ਰਾਜਪਥ ’ਤੇ ਡਰਿੱਲ ਕਰਦੇ ਹੋਏ ਵੀ ਥੋੜ੍ਹੇ ਦਿਨ ਪਹਿਲਾਂ ਨਜ਼ਰ ਆਏ ਸਨ। ਇਸਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ।

Posted By: Ramanjit Kaur