live updates :

ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ ਨੇ ਵਾਈ ਮਾਨ ਸਿੰਘ ਸਟੇਡੀਅਮ ਵਿਚ ਝੰਡਾ ਲਹਿਰਾਇਆ।


ਸੀਮਾ ਸੁਰੱਖਿਆ ਫੋਰਸ ਕਮਾਂਡੈਂਟ ਮੁਕੁੰਦ ਕੁਮਾਰ ਝਾਅ ਨੇ ਗਣਤੰਤਰ ਦਿਵਸ 'ਤੇ ਅੰਮ੍ਰਿਤਸਰ ਵਿਚ ਅਟਾਰੀ ਵਾਘਾ ਸਰਹੱਦ 'ਤੇ ਰਾਸ਼ਟਰੀ ਝੰਡਾ ਲਹਿਰਾਇਆ।

ਰਾਜਪਾਲ ਜਗਦੀਸ਼ ਮੁਖੀ ਨੇ ਗਣਤੰਤਰ ਦਿਵਸ 'ਤੇ ਗੁਹਾਟੀ ਦੇ ਖਾਨਾਪਰਾ ਮੈਦਾਨ ਵਿਚ ਝੰਡਾ ਲਹਿਰਾਇਆ। ਮੁੱਖਮੰਤਰੀ ਸਰਬਾਨੰਦ ਸੋਨੋਵਾਲ ਵੀ ਮੌਜੂਦ ਸਨ।

ਹਵਾਈ ਸੈਨਾ ਦੇ ਸੁਖੋਈ ਜਹਾਜ਼.Su-30MK ਨੇ 900 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਨ ਭਰੀ। ਜਹਾਜ਼ ਨੂੰ ਫਲਾਈਟ ਲੈਫਟੀਨੈਂਟ ਐਸ ਮਿਸ਼ਰਾ ਦੇ ਨਾਲ ਵਿੰਗ ਕਮਾਂਡਰ ਯਧਾਰਥ ਜੌਹਰੀ ਨੇ ਉਡਾਨ ਭਰੀ

ਹੈਵੀਵੇਟ ਹੈਲੀਕਾਪਟਰ ਚਿਨੂਕ ਅਤੇ ਅਟੈਕ ਹੈਲੀਕਾਪਟਰ ਅਪਾਚੇ ਦੋਵਾਂ ਨੂੰ ਹਾਲ ਹੀ ਵਿਚ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਕੀਤਾ ਗਿਆ ਸੀ। ਪਹਿਲੀ ਵਾਰ ਗਣਤੰਤਰ ਦਿਵਸ ਦੇ ਫਲਾਈਪਾਸਟ ਵਿਚ ਇਨ੍ਹਾਂ ਨੇ ਭਾਗ ਲਿਆ।

ਗਣਤੰਤਰ ਦਿਵਸ ਪਰੇਡ ਵਿਚ ਭਾਗ ਲੈਣੇ ਹੋਏ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਬਾਲ ਪੁਰਸਕਾਰ 2020 ਹਾਸਲ ਕਰਨ ਵਾਲੇ 18 ਲੜਕੇ ਅਤੇ 31 ਲੜਕੀਆਂ ਸਮੇਤ 49 ਬੱਚਿਆਂ ਨੂੰ ਇਹ ਪੁਰਸਕਾਰ ਦਿੱਤਾ। ਪੁਰਸਕਾਰ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਆਪਣੀ ਉਮਰ ਤੋਂ ਵੱਧ ਕੇ ਕੁਝ ਕੀਤਾ।


ਰਾਜਪਥ 'ਤੇ ਪਰੇਡ ਦੌਰਾਨ ਝਾਂਕੀਆਂ ਤਸਵੀਰਾਂ ਦੀ ਜ਼ੁਬਾਨੀ

ਰਾਸ਼ਟਰਪਤੀ ਕੋਵਿੰਦ ਨੇ ਰਾਸ਼ਟਰੀ ਝੰਡਾ ਲਹਿਰਾਇਆ। ੲਓ ਤੋਪਾਂ ਨੇ ਸਲਾਮੀ ਦਿੱਤੀ। ਪਰੇਡ ਸ਼ੁਰੂ ਹੋ ਚੁੱਕੀ ਹੈ। ਭਾਰਤੀ ਸੈਨਾ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੀ ਹੈ।

ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨਾਲ ਰਾਜਪਥ 'ਤੇ ਪਹੁੰਚੇ। ਜਿਥੇ ਰਾਸ਼ਟਰਪਤੀ ਕੋਵਿੰਦ ਨੇ ਰਾਸ਼ਟਰੀ ਝੰਡਾ ਲਹਿਰਾਇਆ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ। ਜਲਦ ਹੀ ਗਣਤੰਤਰ ਦਿਵਸ ਪਰੇਡ ਸ਼ੁਰੂ ਹੋਵੇਗੀ।

71ਵੇਂ ਗਣਤੰਤਰ ਦਿਵਸ ਸਮਾਰੋਹ ਦਾ ਆਯੋਜਨ ਅੱਜ ਦਿੱਲੀ ਵਿਚ ਹੋਵੇਗਾ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਮੁੱਖ ਮਹਿਮਾਨ ਹੋਣਗੇ। ਪ੍ਰਧਾਨ ਮੰਤਰੀ ਪਹਿਲੀ ਵਾਰ ਨੈਸ਼ਨਲ ਵਾਰ ਮੈਮੋਰੀਅਲ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਤੋਂ ਪਹਿਲਾਂ ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਸੀ।

ਗਣਤੰਤਰ ਦਿਵਸ ਸਮਾਰੋਹ ਕੁਝ ਹੀ ਦੇਰ ਵਿਚ ਸ਼ੁਰੂ ਹੋਣ ਵਾਲਾ ਹੈ। ਵੱਡੀ ਗਿਣਤੀ ਵਿਚ ਲੋਕ ਰਾਜਪਥ ਪਹੁੰਚ ਰਹੇ ਹਨ।

Posted By: Tejinder Thind