ਆਨਲਾਈਨ ਡੈਸਕ, ਨਵੀਂ ਦਿੱਲੀ : ਦੇਸ਼ ਭਰ ਵਿਚ ਅੱਜ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਸਾਰੇ ਰਾਜਾਂ ਵਿਚ ਗਣਤੰਤਰ ਦਿਵਸ ਮੌਕੇ ਵੱਖ ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਸਣੇ ਦੇਸ਼ ਦੇ ਸਾਰੇ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਹੇਠਾਂ ਦੇਖੋ ਸਾਰੇ ਰਾਜਾਂ ਵਿਚ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਗਣਤੰਤਰ ਦਿਵਸ...


ਭਾਰਤ ਤਿੱਬਤ ਬਾਰਡਰ ਪੁਲਿਸ ਨੇ ਲੱਦਾਖ ਵਿਚ 17000 ਫੁੱਟ ਉਚਾਈ 'ਤੇ ਝੰਡਾ ਲਹਿਰਾਇਆ। ਹਰ ਪਾਸੇ ਬਰਫ ਨਜ਼ਰ ਆ ਰਹੀ ਹੈ। ਲੱਦਾਖ ਵਿਚ ਅੱਜ ਦਾ ਤਾਪਮਾਨ -20 ਡਿਗਰੀ ਸੈਲਸੀਅਸ ਹੈ। ਝੰਡਾ ਲਹਿਰਾਉਂਦੇ ਹੋਏ ਸੈਨਿਕਾਂ ਨੇ 'ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ' ਗਾਇਆ।

Posted By: Tejinder Thind