ਨਵੀਂ ਦਿੱਲੀ : ਨੋਟਬੰਦੀ (Demonetization) ਦੌਰਾਨ ਇਕ ਔਰਤ ਨਾਲ 60 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਹਰਾਣਾ ਤੋਂ ਐਕਟ੍ਰੈੱਸ-ਸਿੰਗਰ ਸ਼ਿਖਾ ਰਾਘਵ (27) ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਵੀਰਵਾਰ ਨੂੰ ਉੱਤਰੀ ਜ਼ਿਲ੍ਹਾ ਪੁਲਿਸ ਨੇ ਕੀਤੀ ਹੈ। ਉਸ ਨੂੰ 60 ਲੱਖ ਰੁਪਏ ਦੀ ਧੋਖਾਧੜੀ ਵਿਚ ਦੋ ਸਾਲ ਪਹਿਲਾਂ ਦਿੱਲੀ ਦੀ ਅਦਾਲਤ ਨੇ ਭਗੌੜਾ ਐਲਾਨ ਕੀਤਾ ਸੀ। ਉਹ ਕਾਫ਼ੀ ਸਮੇਂ ਤੋਂ ਹਰਿਆਣਾ ਅਤੇ ਦਿੱਲੀ ਪੁਲਿਸ ਨੂੰ ਧੋਖਾ ਦੇ ਰਹੀ ਸੀ, ਹੁਣ ਜਾ ਕੇ ਉਹ ਗ੍ਰਿਫ਼ਤ ਵਿਚ ਆਈ ਹੈ

ਦਿੱਲੀ ਪੁਲਿਸ ਦੀ ਅਧਿਕਾਰਕ ਜਾਣਕਾਰੀ ਮੁਤਾਬਿਕ ਸਿੰਗਰ ਸ਼ਿਖਾ ਰਾਘਵ ਨੂੰ ਵੀਰਵਾਰ ਨੂੰ ਸਥਾਨਕ ਪੁਲਿਸ ਦੀ ਮਦਦ ਨਾਲ ਹਰਿਆਣਾ ਦੇ ਬਹਾਦੁਰਗੜ੍ਹ ਤੋਂ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਦੌਰਾਨ ਸ਼ਿਖਾ ਸ਼ੂਟਿੰਗ ਕਰ ਰਹੀ ਸੀ।

ਇਹ ਹਨ ਦੋਸ਼

ਉੱਤਰੀ ਜ਼ਿਲ੍ਹਾ ਪੁਲਿਸ ਮੁਤਾਬਿਕ, ਦੋ ਸਾਲ ਪਹਿਲਾਂ ਨਵੰਬਰ 2016 ਵਿਚ ਹੋਈ ਨੋਟਬੰਦੀ ਦੌਰਾਨ ਇਕ ਔਰਤ ਕੋਲ ਪੁਰਾਣੇ ਨੋਟ ਸਨ। ਦੋਸ਼ ਹਨ ਕਿ ਹਰਿਆਣਾ ਦੀ ਸਿੰਗਰ-ਐਕਟ੍ਰੈੱਸ ਨੇ ਔਰਤ ਨੂੰ ਨੋਟ ਬਦਲਵਾਉਣ ਦਾ ਝਾਂਸਾ ਦੇ ਕੇ 60 ਲੱਖ ਰੁਪਏ ਲੈ ਲਏ ਪਰ ਉਸ ਨੇ ਮਹੀਨਿਆਂ ਤਕ ਆਪਣਾ ਵਾਅਦਾ ਨਹੀਂ ਨਿਭਾਇਆ। ਔਰਤ ਨੇ ਇਸ ਬਾਰੇ ਕਈ ਵਾਰ ਸ਼ਿਖਾ ਨੂੰ ਗੁਜ਼ਾਰਿਸ਼ ਕੀਤੀ ਪਰ ਉਸ ਨੇ ਸਾਫ਼ ਤੌਰ 'ਤੇ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਪੀੜਤ ਔਰਤ ਨੇ ਆਪਣੀ ਸ਼ਿਕਾਇਤ ਪੁਲਿਸ 'ਚ ਦਰਜ ਕਰਵਾਈ ਸੀ ਜਿਸ ਵਿਚ ਸ਼ਿਖਾ ਨੂੰ ਨਾਮਜ਼ਦ ਕੀਤਾ ਸੀ।

ਇਸ ਤਰ੍ਹਾਂ ਹੋਈ ਗ੍ਰਿਫ਼ਤਾਰੀ

ਦਿੱਲੀ ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਦਿਨ ਵੇਲੇ ਸ਼ੂਟਿੰਗ ਦੌਰਾਨ ਸ਼ਿਖਾ ਨੂੰ ਹਰਿਆਣਾ ਦੇ ਬਹਾਦੁਰਗੜ੍ਹ ਤੋਂ ਗ੍ਰਿਫ਼ਤਾਰਕ ਰ ਲਾ ਗਿਆ। ਇਸ ਮਾਮਲੇ 'ਚ ਪੁਲਿਸ ਸ਼ਿਖਾ ਦੇ ਸਾਥੀ ਪਵਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ ਸ਼ਿਖਾ ਦੀ ਗ੍ਰਿਫ਼ਤਾਰੀ ਲਈ ਸਥਾਨਕ ਪੁਲਿਸ ਦੀ ਵੀ ਮੱਦਦ ਲਈ। ਉੱਥੇ, ਸ਼ਿਖਾ ਨੂੰ ਇਸ ਗੱਲ ਦੀ ਭਿਣਕ ਨਹੀਂ ਸੀ ਕਿ ਪੁਲਿਸ ਸ਼ੂਟਿੰਗ ਵਾਲੀ ਥਾਂ ਦੇ ਆਲੇ-ਦੁਆਲੇ ਤਾਇਨਾਤ ਹੈ ਅਤੇ ਉਹ ਗ੍ਰਿਫ਼ਤਾਰ ਹੋਣ ਵਾਲੀ ਹੈ।

Posted By: Seema Anand