ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵਧਦੇ ਸੰਕ੍ਰਮਣ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੱਡਾ ਫ਼ੈਸਲਾ ਕੀਤਾ ਹੈ ਤੇ 50 ਫੀਸਦੀ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਦਾ ਆਦੇਸ਼ ਦਿੱਤਾ ਹੈ। ਮੰਤਰਾਲੇ ਨੇ Level of Under secretary ਤਕ ਦੇ ਅਧਿਕਾਰੀਆਂ ਨੂੰ ਘਰੋਂ ਹੀ ਕੰਮ ਕਰਨ ਨੂੰ ਕਿਹਾ ਹੈ।

ਕੰਨੇਟਮੈਂਟ ਜ਼ੋਨ 'ਚ ਰਹਿ ਰਹੇ ਮੁਲਾਜ਼ਮਾਂ ਨੂੰ 'ਵਰਕ ਫਰਾਮ ਹੋਮ' ਦੀ ਸੁਵਿਧਾ

ਵਧਦੇ ਸੰਕ੍ਰਮਣ ਨੂੰ ਦੇਖਦਿਆਂ ਸਾਰੇ ਮੁਲਾਜ਼ਮਾਂ ਲਈ ਨਵਾਂ ਰੋਸਟਰ ਵੀ ਜਾਰੀ ਕੀਤਾ ਗਿਆ ਹੈ। ਇਸ ਨਾਲ ਹੀ ਕੰਨਟੇਨਮੈਂਟ ਜ਼ੋਨ 'ਚ ਰਹਿ ਰਹੇ ਮੁਲਾਜ਼ਮਾਂ ਨੂੰ 'ਵਰਕ ਫਰਾਮ ਹੋਮ' ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਨਾਲ ਹੀ 45 ਸਾਲ ਦੇ ਸਾਰੇ ਮੁਲਾਜ਼ਮਾਂ ਨੂੰ ਕੋਰੋਨਾ ਵੈਕਸੀਨ ਦੀ ਸਲਾਹ ਦਿੱਤੀ ਗਈ ਹੈ।

ਇਨ੍ਹਾਂ ਮੁਲਾਜ਼ਮਾਂ ਨੂੰ ਨਿਯਮਤ ਰੂਪ 'ਚ ਆਉਣਾ ਪਵੇਗਾ ਦਫ਼ਤਰ

ਮੰਤਰਾਲੇ ਨੇ ਇਕ ਅਧਿਕਾਰਤ ਲੈਟਰ ਜਾਰੀ ਕਰ ਕੇ ਕਿਹਾ, 'ਸਬੰਧਿਤ ਵਿਭਾਗ ਦੇ ਮੁੱਖ ਦਫ਼ਤਰ 'ਚ ਮੌਜੂਦਗੀ ਲਈ ਮੁਲਾਜ਼ਮਾਂ ਦੀ ਸੂਚੀ ਤਿਆਰ ਕਰਨਗੇ। ਉੱਪ-ਸਕੱਤਰ, ਹਮਰੂਤਬਾ ਜਾਂ ਇਸ ਤੋਂ ਉਪਰ ਦੇ ਅਧਿਕਾਰੀ ਨਿਯਮਤ ਰੂਪ 'ਚ ਦਫ਼ਤਰ ਆਉਣਗੇ।

ਮੁਲਾਜ਼ਮਾਂ ਦੇ ਦਫ਼ਤਰ ਆਉਣ 'ਚ ਹੋਵੇਗਾ ਬਦਲਾਅ

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਾਰੇ ਅਧਿਕਾਰੀ ਸਵੇਰੇ 9 ਤੋਂ 10 ਵਜੇ ਦੇ ਵਿਚਕਾਰ ਵੱਖ-ਵੱਖ ਸਮੇਂ 'ਤੇ ਦਫ਼ਤਰ ਆਉਣਗੇ ਤੇ ਉਸੇ ਹਿਸਾਬ ਨਲ ਆਪੋ-ਆਪਣੇ ਜਾਣ ਦੇ ਸਮੇਂ 'ਚ ਵੀ ਬਦਲਾਅ ਕਰ ਸਕਦੇ ਹਨ। ਇਸ ਨਾਲ ਲਿਫ਼ਟ ਜਾਂ ਕਾਰੀਡੋਰ 'ਚ ਭੀੜ ਘੱਟ ਹੋਵੇਗੀ। ਵਿਭਾਗ ਮੁਖੀ ਇਸ ਸਬੰਧ 'ਚ ਰੋਸਟਰ ਸਿਸਟਮ ਬਣਾਉਣਗੇ।

Posted By: Amita Verma