ਜਾਗਰਣ ਬਿਊਰੋ, ਨਵੀਂ ਦਿੱਲੀ : ਸਾਰੀਆਂ ਰੈਗੂਲਰ ਰੇਲਾਂ ਅਗਲੀ ਸੂਚਨਾ ਤਕ ਰੱਦ ਰਹਿਣਗੀਆਂ। ਇਸ ਦੇ ਬਾਵਜੂਦ ਪਹਿਲਾਂ ਤੋਂ ਚਲਾਈਆਂ ਜਾ ਰਹੀਆਂ ਸਾਰੀਆਂ 230 ਸਪੈਸ਼ਲ ਰੇਲਾਂ ਪਹਿਲਾਂ ਦੀ ਤਰ੍ਹਾਂ ਚੱਲਦੀਆਂ ਰਹਿਣਗੀਆਂ। ਭਾਰਤੀ ਰੇਲਵੇ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰ ਕੇ ਇਹ ਐਲਾਨ ਕੀਤਾ ਹੈ ਕਿ ਸਾਰੀਆਂ ਰੈਗੂਲੇਰ ਰੇਲਾਂ ਪੈਸੰਜਰ ਮੇਲ ਤੇ ਐਕਸਪ੍ਰੈਸ ਰੇਲਾਂ ਨਾਲ ਸਾਰੀਆਂ ਸਥਾਨਕ ਰੇਲਾਂ ਅਗਲੀ ਸੂਚਨਾ ਤਕ ਰੱਦ ਰਹਿਣਗੀਆਂ। ਰੇਲਵੇ ਦਾ ਕਹਿਣਾ ਹੈ ਕਿ ਚੱਲ ਰਹੀਆਂ ਸਪੈਸ਼ਲ ਰੇਲਾਂ 'ਚ ਯਾਤਰੀਆਂ ਦੀ ਗਿਣਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਜਦੋਂ ਯਾਤਰੀਆਂ ਦੀ ਮੰਗ ਵਧੇਗੀ ਤਾਂ ਕੁਝ ਹੋਰ ਸਪੈਸ਼ਲ ਰੇਲਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਯਾਤਰੂ ਰੇਲਾਂ ਬੰਦ ਹੋਣ ਨਾਲ ਰੇਲਵੇ ਨੂੰ ਚਾਲੂ ਵਿੱਤੀ ਵਰ੍ਹੇ 2020-21 ਦੌਰਾਨ 40 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ ਪਰ ਰੇਲਾਂ ਸ਼ੁਰੂ ਕਰਨ ਲਈ ਗ੍ਰਹਿ ਤੇ ਸਿਹਤ ਮੰਤਰਾਲੇ ਦੀ ਇਜਾਜ਼ਤ ਵੀ ਜ਼ਰੂਰੀ ਹੋਵੇਗੀ।