ਜੇਐਨਐਨ, ਨਵੀਂ ਦਿੱਲੀ : ਉੱਤਰ ਪੂਰਬੀ ਦਿੱਲੀ 'ਚ ਸੋਮਵਾਰ ਤੋਂ ਜਾਰੀ ਹਿੰਸਾ ਦਾ ਦੌਰ ਮੰਗਲਵਾਰ ਨੂੰ ਵੀ ਨਹੀਂ ਰੁਕਿਆ। ਸਵੇਰ ਤੋਂ ਜਾਰੀ ਹਿੰਸਾ ਮੰਗਲਵਾਰ ਸ਼ਾਮ ਨੂੰ ਵੱਧ ਗਈ। ਅਜਿਹੇ 'ਚ ਦਿੱਲੀ ਪੁਲਿਸ ਨੇ ਵੱਡਾ ਕਦਮ ਚੁੱਕਦਿਆਂ ਉੱਤਰ ਪੂਰਬੀ ਜ਼ਿਲ੍ਹੇ 'ਚ ਚਾਰ ਥਾਣਾ ਖੇਤਰਾਂ ਮੌਜਪੁਰ, ਜਾਫਰਾਬਾਦ, ਕਰਾਵਲ ਨਗਰ ਤੇ ਬਾਬਰਪੁਰ 'ਚ ਕਰਫਿਊ ਲਗਾ ਦਿੱਤਾ ਹੈ। ਉਥੇ ਹੀ ਦਿੱਲੀ ਪੁਲਿਸ ਨੇ ਹਿੰਸਾ 'ਤੇ ਕਾਬੂ ਪਾਉਣ ਲਈ ਕਮਰ ਕੱਸ ਲਈ ਹੈ। ਇਸੇ ਦੌਰਾਨ ਗ੍ਰਹਿ ਮੰਤਰਾਲੇ ਨੇ ਹਿੰਸਾ ਕਰਨ ਵਾਲਿਆਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਇਹ ਹੁਕਮ ਦੇਰ ਸ਼ਾਮ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਐੱਸਐੱਨ ਸ਼੍ਰੀਵਾਸਤਵ ਨੂੰ ਸੀਨੀਅਰ ਕਿਮਸ਼ਨਰ ਕਾਨੂੰਨ ਤੇ ਪ੍ਰਬੰਧ ਦੇ ਹਾਲਾਤ 'ਤੇ ਕਾਬੂ ਪਾਉਣ ਦਾ ਜ਼ਿੰਮਾ ਸੌਂਪਿਆ ਹੈ। ਇਹ ਦੋਵੇਂ ਵਿਸ਼ੇਸ਼ ਕਮਿਸ਼ਨ ਕਾਨੂੰਨ ਤੇ ਪ੍ਰਬੰਧਾਂ 'ਤੇ ਰਹਿਣਗੇ। ਐੱਸਐੱਨ ਸ਼੍ਰੀਵਾਸਤਵ ਹਾਸੇ ਸੀਆਰਪੀਐੱਫ 'ਚ ਏਡੀਜੀ ਸਨ। ਇਨ੍ਹਾਂ ਨੂੰ ਹੁਕਮ ਜਾਰੀ ਹੁੰਦਿਆਂ ਹੀ ਤੁਰੰਚ ਸੀਆਰਪੀਐੱਫ ਤੋਂ ਰਿਲੀਵ ਵੀ ਕਰ ਦਿੱਤਾ ਗਿਆ ਹੈ।


CAA Protests Delhi Updates LIVE:

-ਪੀਟੀਆਈ ਮੁਤਾਬਕ, ਜੀਟੀਬੀ ਹਸਪਤਾਲ ਨੇ ਦੱਸਿਆ ਕਿ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 9 ਪਹੁੰਚ ਗਈ ਹੈ। ਹਸਪਤਾਲ ਵਿਚ ਹੁਣ ਤਕ 130 ਜ਼ਖ਼ਮੀ ਪਹੁੰਚੇ ਹਨ।

-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨਾਲ ਰਾਜਘਾਟ 'ਤੇ ਧਰਨੇ 'ਤੇ ਬੈਠੇ ਹਨ।

-ਦਿੱਲੀ ਵਿਚ ਹਿੰਸਕ ਪ੍ਰਦਰਸ਼ਨ 'ਤੇ ਕਾਂਗਰਸ ਨੇਤਾ ਉਦਿਤ ਰਾਜ ਨੇ ਕਿਹਾ ਕਿ ਇਸ ਤੋਂ ਜ਼ਿਆਦਾ ਸ਼ਰਮ ਦੀ ਗੱਲ ਕੁਝ ਹੋਰ ਨਹੀਂ ਹੋ ਸਕਦੀ ਜੋ ਸੀ ਉਹ ਵੀ ਲੁੱਟਿਆ ਗਿਆ। ਇਹ ਮੰਨਿਆ ਜਾਂਦਾ ਹੈ ਕਿ ਦਿੱਲੀ ਸੁਰੱਖਿਅਤ ਹੈ ਪਰ ਸੋਮਵਾਰ ਨੂੰ ਇਨ੍ਹਾਂ ਨੇ ਰਾਜਧਾਨੀ ਅੱਗ ਦੇ ਹਵਾਲੇ ਕਰ ਦਿੱਤੀ।

-ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਅਤੇ ਸਮਰਥਨ ਨੂੰ ਲੈ ਕੇ ਇਕਾ ਦੁਕਾ ਥਾਵਾਂ 'ਤੇ ਹਿੰਸਾ ਮੰਗਲਵਾਰ ਨੂੰ ਵੀ ਜਾਰੀ ਹੈ। ਹੁਣ ਤਕ ਕੁਲ 8 ਲੋਕਾਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ।

-ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦਿੱਲੀ ਦੇ ਗੋਵਿੰਦਪੁਰੀ ਥਾਣਾ ਇਲਾਕੇ ਦੇ ਤੁਗਲਕਾਬਾਦ ਵਿਚ ਫਲੈਗ ਮਾਰਚ ਕੀਤਾ। ਇਸ ਦੌਰਾਨ ਜੁਆਇੰਟ ਸੀਪੀ ਵੀ ਮੌਜੂਦ ਰਹੇ। ਲੋਕਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਉਥੇ ਬ੍ਰਹਮਪੁਰੀ ਰੋਡ 'ਤੇ ਵੀ ਫਲੈਗ ਮਾਰਚ ਜਾਰੀ ਹੈ, ਇਥੇ ਰਾਤ ਨੂੰ ਖੂਬ ਗੋਲ਼ੀਬਾਰੀ ਹੋਈ ਸੀ। ਫਿਲਹਾਲ ਇਥੇ ਸ਼ਾਂਤੀ ਹੈ।

-ਇਸ ਦੌਰਾਨ ਹੇਟ ਸਪੀਚ 'ਤੇ ਪੂਰਬੀ ਦਿੱਲੀ ਦੀ ਲੋਕਸਭਾ ਸੀਟ ਤੋਂ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਨੇ ਸਾਬਕਾ ਵਿਧਾਇਕ ਕਪਿਲ ਮਿਸ਼ਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੇਟ ਸਪੀਚ ਦੇਣ ਵਾਲਿਆਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਚਾਹੇ ਉਹ ਕਪਿਲ ਮਿਸ਼ਰਾ ਹੋਵੇ ਜਾਂ ਫਿਰ ਕੋਈ ਹੋਰ। ਉਥੇ ਮੰਗਲਵਾਰ ਦੁਪਹਿਰ ਨੂੰ ਮੌਜਪੁਰ ਮੈਟਰੋ ਸਟੇਸ਼ਨ ਕੋਲੋਂ ਕਬੀਰ ਨਗਰ ਇਲਾਕੇ ਵਿਚ ਪਥਰਾਅ ਦੀ ਖ਼ਬਰ ਹੈ।

-ਦਿੱਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹਾਈ ਲੇਵਲ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਮੀਟਿੰਗ ਵਿਚ ਦਿੱਲੀ ਐਲਜੀ ਅਨਿਲ ਬੈਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਪੁਲਿਸ ਕਮਿਸ਼ਨਰ ਅਮੂਲਯ ਪਟਨਾਇਕ, ਕਾਂਗਰਸ ਨੇਤਾ ਸੁਭਾਸ਼ ਚੌਪੜਾ ਸਣੇ ਹੋਰ ਰਾਜਨੀਤਿਕ ਪਾਰਟੀਆਂ ਦੇ ਆਗੂ ਮੌਜੂਦ ਹਨ।

-ਦਿੱਲੀ ਹਾਈਕੋਰਟ ਵਿਚ ਮੌਜਪੁਰ, ਜਾਫਰਾਬਾਦ ਸਣੇ ਉਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿਚ ਹਿੰਸਾ ਦੇ ਮੱਦੇਨਜ਼ਰ ਪਟੀਸ਼ਨ ਦਾਇਰ ਕੀਤੀ ਗਈ ਹੈ।

-ਇਸ ਦੌਰਾਨ ਹਿੰਸਕ ਪ੍ਰਦਰਸ਼ਨ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸਾਬਕਾ ਅਧਿਕਾਰੀ ਵਜਾਹਤ ਹਬੀਬੁਲੱਾਹ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਲੀ ਵਿਚ ਹੋਈ ਹਿੰਸਾ ਮਾਮਲੇ ਵਿਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸ 'ਤੇ ਬੁੱਧਵਾਰ ਨੂੰ ਸੁਣਵਾਈ ਹੋ ਸਕਦੀ ਹੈ। ਉਥੇ ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਸ਼ਾਹੀਨ ਬਾਗ ਸਮੇਤ ਦਿੱਲੀ ਦੇ ਜਿਨ੍ਹਾਂ ਇਲਾਕਿਆਂ ਵਿਚ ਔਰਤਾਂ ਪ੍ਰਦਰਸ਼ਨ ਕਰ ਰਹੀਆਂ ਹਨ, ਉਥੇ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਵੇ।

-ਉਥੇ ਮੰਗਲਵਾਰ ਸਵੇਰ ਤੋਂ ਜਾਰੀ ਹਿੰਸਾ ਵਿਚ ਮੌਜਪੁਰ ਚੌਕ 'ਤੇ ਔਰਤਾਂ ਨੇ ਕਈ ਦੁਕਾਨਾਂ ਵਿਚ ਭੰਨ-ਤੋੜ ਕੀਤੀ। ਇਸ ਦੇ ਨਾਲ ਹੀ ਭੀੜ ਨੇ ਮੌਜਪੁਰ 'ਚ ਇਕ ਘੜੀ, ਇਕ ਏਸੀ ਅਤੇ ਇਕ ਜੁੱਤਿਆਂ ਦੀ ਦੁਕਾਨ ਨੂੰ ਅੱਗ ਲਾ ਦਿੱਤੀ ਹੈ। -ਪ੍ਰਦਰਸ਼ਨਕਾਰੀਆਂ ਨੇ ਕਰਾਵਲ ਨਗਰ ਰੋਡ 'ਤੇ ਅੱਗ ਲਾ ਦਿੱਤੀ ਹੈ ਅਤੇ ਕਿਸੇ ਨੂੰ ਅੱਗੇ ਜਾਣ ਨਹੀਂ ਦੇ ਰਹੇ ਹਨ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤਕ ਇਕ ਪੁਲਿਸ ਮੁਲਾਜ਼ਮ ਸਣੇ ਕੁਲ 7 ਲੋਕਾਂ ਦੀ ਮੌਤ ਪਿਛਲੇ ਦੋ ਦਿਨ ਦੀ ਹਿੰਸਾ ਦੌਰਾਨ ਹੋਈ ਹੈ।

-ਦਿੱਲੀ ਹਿੰਸਾ 'ਤੇ ਐਨਸੀਪੀ ਨੇਤਾ ਨਵਾਬ ਮਲਿਕ ਨੇ ਕਿਹਾ ਕਿ 2-3 ਮਹੀਨੇ ਤੋਂ ਸੀਏਏ ਐਨਸੀਆਰ ਨੂੰ ਲੈ ਕੇ ਪ੍ਰਦਰਸ਼ਨ ਅਤੇ ਹਿੰਸਾ ਹੋ ਰਹੀ ਹੈ। ਇਸ ਲਈ ਪੂਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਸਰਕਾਰੀ ਪੱਖ ਦੇ ਲੋਕ ਭੜਕਾਊ ਬਿਆਨ ਦੇ ਰਹੇ ਹਨ। ਕਪਿਲ ਮਿਸ਼ਰਾ ਕਹਿੰਦੇ ਹਨ ਟਰੰਪ ਦੇ ਜਾਣ ਤੋਂ ਬਾਅਦ ਨਜਿੱਠ ਲਵਾਗੇ। ਇਸ ਤਰ੍ਹਾਂ ਨਾਲ ਲੋਕਤੰਤਰ ਵਿਚ ਸਰਕਾਰਾਂ ਕੰਮ ਨਹੀਂ ਕਰਦੀਆਂ।

-ਦਿੱਲੀ ਪੁਲਿਸ ਮੁਤਾਬਕ ਉਤਰੀ-ਪੂਰਬੀ ਜ਼ਿਲ੍ਹੇ ਦੇ ਮੌਜਪੁਰ ਅਤੇ ਬ੍ਰਹਮਪੁਰੀ ਇਲਾਕੇ ਵਿਚ ਮੰਗਲਵਾਰ ਸਵੇਰੇ ਵੀ ਪਥਰਾਅ ਕੀਤਾ ਗਿਆ, ਹਾਲਾਂਕਿ ਇਸ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।

-ਭੀੜ ਨੇ ਨਰਸਿੰਗ ਹੋਮ ਦੇ ਬਾਹਰ ਲੱਗੇ ਬਿਜਲੀ ਦੇ ਖੰਭੇ ਨੂੰ ਤੋੜ ਦਿੱਤਾ,ਜਿਸ ਨਾਲ ਕਲਿਆਣ ਸਿਨੇਮਾ ਅਤੇ ਘੋਂਡਾ ਦੇ ਕੁਝ ਇਲਾਕਿਆਂ ਦੀ ਬਿਜਲੀ ਚਲੀ ਗਈ।

-ਗੋਲਕਪੁਰੀ ਇਲਾਕੇ ਵਿਚ ਹੋਈ ਹਿੰਸਾ ਵਿਚ ਜ਼ਖ਼ਮੀ ਡੀਸੀਪੀ ਸ਼ਾਹਦਰਾ ਅਮਿਤ ਸ਼ਰਮਾ ਨੂੰ ਹੋਸ਼ ਆ ਗਿਆ ਹੈ। ਉਨ੍ਹਾਂ ਦੀ ਰਾਤ ਨੂੰ ਸਰਜਰੀ ਕੀਤੀ ਗਈ ਸੀ। ਫਿਲਹਾਲ ਉਨ੍ਰ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

-ਪੂਰਬੀ ਦਿੱਲੀ ਸਥਿਤ ਬ੍ਰਹਮਪੁਰੀ ਰੋਡ 'ਤੇ ਸਾਰੀਆਂ ਦੁਕਾਨਾਂ ਬੰਦ ਹਨ, ਨਾਲ ਹੀ ਜਨਤਕ ਸੇਵਾ ਬਿਲਕੁਲ ਬੰਦ ਹੈ। ਲੋਕ ਸਮੂਹ ਬਣਾ ਕੇ ਸੜਕ 'ਤੇ ਖੜੇ ਹਨ।

-ਸੀਏਏ ਐਨਆਰਸੀ ਦੇ ਵਿਰੋਧ ਅਤੇ ਸਮਰਥਨ ਦੌਰਾਨ ਹਿੰਸਾ ਦੇ ਮੱਦੇਨਜ਼ਰ ਐਤਵਾਰ ਅਤੇ ਸੋਮਵਾਰ ਨੂੰ ਭੜਕੀ ਹਿੰਸਾ ਦੇ ਮੱਦੇਨਜ਼ਰ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਇਸ਼ 'ਤੇ ਐਮਰਜੈਂਸੀ ਮੀਟਿੰਗ ਸੱਦੀ ਹੈ। ਇਸ ਮੀਟਿੰਗ ਵਿਚ ਵਿਧਾਇਕਾਂ ਦੇ ਨਾਲ ਅਧਿਕਾਰੀਆਂ ਨੂੰ ਵੀ ਹਿੰਸਾ ਦੇ ਮੱਦੇਨਜ਼ਰ ਗੱਲਬਾਤ ਲਈ ਬੁਲਾਇਆ ਗਿਆ ਹੈ।

-ਹਿੰਸਾ ਦੇ ਮੱਦੇਨਜ਼ਰ ਉਤਰੀ-ਪੂਰਬੀ ਦਿੱਲੀ ਦੇ ਸਾਰੇ ਸਕੂਲ ਮੰਗਲਵਾਰ ਨੂੰ ਬੰਦ ਹਨ। ਅਜਿਹੇ ਵਿਚ ਸਿੱਖਿਆ ਵਿਭਾਗ ਦੇ ਹੁਕਮਾਂ 'ਤੇ ਕੀਤਾ ਗਿਆ ਹੈ। ਨਾਲ ਹੀ ਬੋਰਡ ਪ੍ਰੀਖਿਆ ਸਣੇ ਹੋਰ ਸਲਾਨਾ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

Posted By: Tejinder Thind