ਏਐਨਆਈ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਸੈਨਾ ਵਿਚ ਔਰਤਾਂ ਨੂੰ ਸਥਾਈ ਕਮੀਸ਼ਨ ਦਿੱਤੇ ਜਾਣ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਕੋਰਟ ਨੇ ਇਸ ਲਈ ਕਿ ਸਮਾਂ ਸੀਮਾ ਵੀ ਨਿਸ਼ਚਿਤ ਕੀਤੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਤਿੰਨ ਮਹੀਨੇ ਅੰਦਰ ਸੈਨਾ ਵਿਚ ਔਰਤਾਂ ਲਈ ਸਥਾਈ ਕਮੀਸ਼ਨ ਦਾ ਗਠਨ ਕਰਨ ਦਾ ਆਦੇਸ਼ ਦਿੱਤਾ ਹੈ।

ਸੁਪਰੀਮ ਕੋਰਟ ਦੇ ਇਸ ਫੈਸਲੇ 'ਤੇ ਔਰਤਾਂ ਸੈਨਾ ਅਧਿਕਾਰੀਆਂ ਨੇ ਖੁਸ਼ੀ ਪ੍ਰਗਟਾਈ ਹੈ। ਭਾਰਤੀ ਸੈਨਾ ਦੀ ਲੈਫਟੀਨੈਂਟ ਕਨਰਲ ਸੀਮਾ ਸਿੰਘ ਨੇ ਇਸ ਫੈਸਲੇ 'ਤੇ ਕਿਹਾ ਕਿ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਸੈਨਾ ਵਿਚ ਸਾਰੀਆਂ ਮਹਿਲਾ ਅਧਿਕਾਰੀਆਂ ਦੀ ਸੇਵਾ ਲਈ ਸਥਾਈ ਕਮਿਸ਼ਨ ਲਾਗੂ ਹੋਵੇਗਾ, ਚਾਹੇ ਉਨ੍ਹਾਂ ਦੀ ਸੇਵਾ ਕਿੰਨੇ ਵੀ ਸਾਲ ਦੀ ਹੋਵੇ। ਇਹ ਇਕ ਪ੍ਰਗਤੀਸ਼ੀਲ ਅਤੇ ਇਤਿਹਾਸਕ ਫੈਸਲਾ ਹੈ। ਔਰਤਾਂ ਨੂੰ ਬਰਾਬਰ ਮੌਕੇ ਦੇਣੇ ਚਾਹੀਦੇ ਹਨ।

Posted By: Tejinder Thind