ਏਜੰਸੀ, ਨਵੀਂ ਦਿੱਲੀ : ਹੁਣ ਤੁਹਾਨੂੰ ਆਪਣੇ ਵਾਹਨਾਂ ਦੇ ਦਸਤਾਵੇਜ਼ਾਂ ਜਿਵੇਂ ਕਿ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਪਾਲਿਊਸ਼ਨ ਸਰਟੀਫਿਕੇਟ ਸਣੇ ਬਾਕੀ ਦਸਤਾਵੇਜ਼ਾਂ ਨੂੰ ਮੋਬਾਈਲ ਨਾਲ ਲਿੰਕ ਕਰਨਾ ਜ਼ਰੂਰੀ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਨਵਾਂ ਨਿਯਮ ਇਕ ਅਪ੍ਰੈਲ 2020 ਤੋਂ ਲਾਗੂ ਹੋ ਜਾਵੇਗਾ। ਏਨਾ ਹੀ ਨਹੀਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਨੇ ਇਕ ਨੋਟਿਸ ਜਾਰੀ ਕਰ ਕੇ ਇਸ 'ਤੇ ਲੋਕਾਂ ਤੋਂ ਸੁਝਾਅ ਮੰਗਿਆ ਹੈ। 29 ਦਸੰਬਰ ਤਕ ਲੋਕ ਆਪਣਾ ਸੁਝਾਅ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੂੰ ਭੇਜ ਸਕਦੇ ਹਨ।

Posted By: Tejinder Thind