ਸੋਨੀਪਤ, ਜੇਐੱਨਐੱਨ : ਦੁਸਹਿਰਾ ਤਿਉਹਾਰ ਰੱਦ, ਰਾਵਣ ਹੋਇਆ ਕੋਰੋਨਾ ਪਾਜ਼ੇਟਿਵ, ਹਸਪਤਾਲ 'ਚ ਭਰਤੀ ਹੋਇਆ। ਇਹ ਸੁਣ ਕੇ ਹਰ ਆਦਮੀ ਹੈਰਾਨ ਹੋ ਰਿਹਾ ਹੈ ਤੇ ਜਾਨਣਾ ਚਾਹੁੰਦੇ ਹਨ ਕਿ ਸਚਮੁੱਚ ਰਾਵਣ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹਸਪਤਾਲ 'ਚ ਭਰਤੀ ਹੋ ਗਿਆ ਹੈ ਕੀ ਇਸ ਦਾ ਕਾਰਨ ਇਸ ਵਾਰ ਦੁਸਹਿਰਾ ਤਿਉਹਾਰ ਰੱਦ ਹੋ ਗਿਆ ਹੈ। ਹੈਰਾਨ ਨਾ ਹੋਵੋ ਐਂਬੂਲੈਂਸ ਦੀ ਛੱਤ 'ਤੇ ਰੱਖ ਕੇ ਰਾਵਣ ਦਾ ਪੁਤਲਾ ਲੈਣ ਜਾਣ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 27 ਸੈਕਿੰਡ ਦੇ ਇਕ ਵੀਡੀਓ ਨੂੰ ਜਮ੍ਹ ਕੇ ਵਾਇਰਲ ਕਰ ਰਹੇ ਹਨ।

ਇਸ ਵੀਡੀਓ 'ਚ ਰਾਵਣ ਦੇ ਪੁਤਲੇ ਨੂੰ ਐਂਬੂਲੈਂਸ ਦੀ ਛੱਤ 'ਤੇ ਰੱਖ ਕੇ ਕਿਤੇ ਲਿਆ ਜਾ ਰਿਹਾ ਹੈ। ਐਂਬੂਲੈਂਸ 'ਤੇ ਸੇਠੀ ਹਸਪਤਾਲ ਖਰਖੌਦਾ ਲਿਖਿਆ ਹੈ। ਲੋਕ ਇਸ ਵੀਡੀਓ ਨੂੰ ਸ਼ੇਅਰ ਕਰਦੇ ਲਿਖ ਰਹੇ ਹਨ ਕਿ 'ਦਿੱਲੀ 'ਚ ਰਾਵਣ ਨੂੰ ਵੀ ਹੋਇਆ ਕੋਰੋਨਾ' ਹਸਪਤਾਲ ਲੈ ਲਾਇਆ ਗਿਆ। ਦੁਸਹਿਰਾ ਤਿਉਹਾਰ ਰੱਦ। ਰਾਵਣ ਹੋਇਆ ਕੋਰੋਨਾ ਪਾਜ਼ੇਟਿਵ, ਹਸਪਤਾਲ 'ਚ ਭਰਤੀ ਇਹ ਸੋਨੀਪਤ 'ਚ ਹੀ ਸੰਭਵ ਹੈ। ਕਈ ਦਿਨ 'ਚ ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹੈ ਤੇ ਇਸ ਨੂੰ ਵਾਰ-ਵਾਰ ਸ਼ੇਅਰ ਕੀਤਾ ਜਾ ਰਿਹਾ ਹੈ।

ਪਿਛਲੇ ਸਾਲ ਦਾ ਹੈ ਵੀਡੀਓ

ਦੈਨਿਕ ਜਾਗਰਣ ਨੇ ਇਸ ਵੀਡੀਓ ਦੀ ਪੜਤਾਲ ਦੀ ਤਾਂ ਪਤਾ ਚੱਲਿਆ ਕਿ ਇਹ ਵੀਡੀਓ ਪਿਛਲੇ ਸਾਲ ਦਾ ਹੈ। ਕੋਰੋਨਾ ਸੰਕ੍ਰਮਣ ਦੇ ਕਾਰਨ ਲੋਕ ਹੱਸੀ-ਮਜ਼ਾਕ ਦੇ ਚੱਲਦਿਆਂ ਇਸ ਨੂੰ ਸ਼ੇਅਰ ਕਰ ਰਹੇ ਹਨ ਕਿਉਂਕਿ ਐਤਵਾਰ ਨੂੰ ਵਿਜੈ ਦਸ਼ਮੀ ਹੈ। ਅਜਿਹੇ 'ਚ ਕੋਈ ਭਰਮ ਨਹੀਂ ਰਿਹਾ। ਕੋਰੋਨਾ ਸ੍ਰੰਕਮਣ ਕਾਰਨ ਸਾਰੇ ਸ਼ਹਿਰਾਂ 'ਚ ਵਿਜੈ ਦਸ਼ਮੀ 'ਤੇ ਹਰ ਸਾਲ ਮਨਾਏ ਜਾਣ ਵਾਲੇ ਦੁਸਹਿਰਾ ਤਿਉਹਾਰ, ਮੇਲੇ ਤੇ ਰਾਵਣ ਦਹਿਨ ਦੇ ਪ੍ਰੋਗਰਾਮ ਇਸ ਵਾਰ ਨਹੀਂ ਹੋ ਰਿਹਾ ਹੈ।

ਗੱਡੀ ਨਹੀਂ ਮਿਲੀ ਸੀ, ਇਸ ਲਈ ਐਂਬੂਲੈਂਸ ਦੀ ਛੱਤ 'ਤੇ ਲਿਆਂਦਾ ਸੀ ਪੁਤਲਾ

ਖਰਖੌਦਾ ਸਥਿਤ ਸੇਠੀ ਹਸਪਤਾਲ ਦੇ ਲੈਬ ਅਟੈਂਡੇਟ ਧਰਮਵੀਰ ਨੇ ਦੱਸਿਆ ਕਿ ਸੇਠੀ ਹਸਪਤਾਲ ਵੱਲੋਂ ਹਰ ਸਾਲ ਦੁਸਹਿਰਾ ਤਿਉਹਾਰ ਮਨਾਇਆ ਜਾਂਦਾ ਹੈ। ਪਿਛਲੇ ਸਾਲ ਵੀ ਵਿਜੈ ਦਸ਼ਮੀ 'ਤੇ ਰਾਵਣ ਦਾ ਪੁਤਲਾ ਦਹਿਨ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਬਹਾਦੁਰਗੜ 'ਚ ਪਹਿਲਾਂ ਹੀ ਰਾਵਣ ਦਾ ਪੁਤਲਾ ਬਣਾਵਾਇਆ ਜਾ ਚੁੱਕਾ ਸੀ ਪਰ ਰਾਵਣ ਦੇ ਪੁਤਲੇ ਨੂੰ ਲਿਆਉਣ ਲਈ ਉਨ੍ਹਾਂ ਨੇ ਕੋਈ ਵਾਹਨ ਨਹੀਂ ਮਿਲ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਵਿਜੈ ਦਸ਼ਮੀ ਤੋਂ ਪਹਿਲੀ ਰਾਤ ਨੂੰ ਜਦੋਂ ਉਨ੍ਹਾਂ ਨੇ ਰਾਵਣ ਦਾ ਪੁਤਲਾ ਬਹਾਦੁਰਗੜ੍ਹ ਤੋਂ ਖਰਖੌਦਾ ਲਿਆਉਣ ਲਈ ਕੋਈ ਸਾਧਨ ਨਹੀਂ ਮਿਲਿਆ ਤਾਂ ਉਹ ਦੇਰ ਰਾਤ ਨੂੰ ਹਸਪਤਾਲ ਦੀ ਐਂਬੂਲੈਂਸ ਦੀ ਛੱਤ 'ਤੇ ਰਵਾਣ ਦੇ ਪੁਤਲੇ ਨੂੰ ਰੱਖ ਕੇ ਖਰਖੌਦਾ ਲਈ ਚਲੇ ਸੀ। ਇਸ ਦੌਰਾਨ ਇਕ ਕਾਰ ਸਵਾਰ ਨੇ ਇਸ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ।

Posted By: Ravneet Kaur