ਉਨਾਵ, ਜੇਐੱਨਐੱਨ : ਰਾਤ 9:08 ਵਜੇ ਜਬਰ ਜਨਾਹ ਪੀੜਤਾ ਦੀ ਲਾਸ਼ ਦਿੱਲੀ ਤੋਂ ਪਿੰਡ ਪਹੁੰਚੀ ਤਾਂ ਕੋਹਰਾਮ ਮੱਚ ਗਿਆ। ਧੀ ਦੀ ਲਾਸ਼ ਵੇਖ ਕੇ ਬੁੱਢਾ ਮਾਂ-ਬਾਪ ਗਸ਼ ਖਾ ਕੇ ਡਿੱਗ ਪਏ। ਅੰਤਿਮ ਸਸਕਾਰ ਨੂੰ ਲੈ ਕੇ ਸਸ਼ੋਪੰਜ ਬਰਕਰਾਰ ਸੀ।

ਡੀਐੱਮ ਪਰਿਵਾਰ ਨਾਲ ਗੱਲ ਕਰਨ ਲਈ ਰਾਤ 10 ਵਜੇ ਤਕ ਪਿੰਡ 'ਚ ਡੇਰਾ ਲਾਈ ਬੈਠੇ ਰਹੇ। ਹਾਲਾਂਕਿ ਪਿਤਾ ਨੇ ਲਾਸ਼ ਆਉਣ ਤੋਂ ਪਹਿਲਾਂ ਰਾਤ ਨੂੰ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨਾਲ ਰਾਤ ਨੂੰ ਵੀ ਕਈ ਥਾਣਿਆਂ ਦੀ ਪੁਲਿਸ ਪਿੰਡ 'ਚ ਮੌਜੂਦ ਰਹੀ।


ਰਾਤ ਦੀ ਖਾਮੋਸ਼ੀ 'ਚ ਸੁਣਾਈ ਦੇ ਰਹੀਆਂ ਸਨ ਸਿਸਕੀਆਂ

ਜਿਵੇਂ-ਜਿਵੇਂ ਹਨੇਰਾ ਹੁੰਦਾ ਜਾ ਰਿਹਾ ਸੀ, ਲਾਸ਼ ਆਉਣ ਦੀ ਉਡੀਕ ਕਰ ਰਹੇ ਪਰਿਵਾਰ ਦੀ ਬੇਚੈਨੀ ਵਧ ਰਹੀ ਸੀ। ਐਂਬੂਲੈਂਸ ਦਰਵਾਜ਼ੇ 'ਤੇ ਪਹੁੰਚਣ 'ਤੇ ਲਾਸ਼ ਕੱਢ ਕੇ ਬਾਹਰ ਰੱਖੀ ਗਈ। ਬੇਟੀ ਦਾ ਚਿਹਰਾ ਵੇਖ ਕੇ ਬੁੱਢਾ ਪਿਤਾ ਅਤੇ ਮਾਂ ਗਸ਼ ਖਾ ਕੇ ਡਿੱਗ ਪਏ। ਭੈਣ,ਭਾਬੀ, ਚਾਚਾ-ਚਾਚੀ ਸਮੇਤ ਹੋਰ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।

ਪਿੰਡ 'ਚ ਛਾਈ ਖਾਮੋਸ਼ੀ ਨੂੰ ਰਾਤ ਸਮੇਂ ਗੂੰਜੀਆਂ ਸਿਸਕੀਆਂ ਚ ਚੀਰਨ ਲੱਗੀਆਂ। ਕਿਸੇ ਤਰ੍ਹਾਂ ਬੁੱਢਾ ਪਿਤਾ ਅਤੇ ਮਾਂ ਨੂੰ ਹੋਸ਼ ਆਇਆ ਤਾਂ ਮ੍ਰਿਤਕਾ ਦੀ ਸਭ ਤੋਂ ਛੋਟੀ ਭੈਣ ਜੋ ਇਲਾਜ ਸਮੇਂ ਨਾਲ ਸੀ, ਪਿਤਾ ਦੇ ਗਲ ਲਿਪਟ ਕੇ ਚੀਕ ਪਈ ਕਿ ਪਾਪਾ ਅਸੀਂ ਦੀਦੀ ਨੂੰ ਨਹੀਂ ਬਚਾ ਸਕੇ। ਇਹ ਸੁਣ ਕੇ ਉੱਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਬਾਅਦ 'ਚ ਪਰਿਵਾਰ ਅਤੇ ਪਿੰਡ ਵਾਲਿਆਂ ਨਾਲ ਦੋਵੇਂ ਮੰਤਰੀਆਂ ਅਤੇ ਸਪਾ ਆਗੂਆਂ ਨੇ ਵੀ ਸ਼ਰਧਾਂਜਲੀਆਂ ਦਿੱਤੀਆਂ।


ਜੱਦੀ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ ਦਫ਼ਨ

ਪੀੜਤਾ ਦੇ ਪਿੰਡ ਦੇ ਗੁਆਂਢ ਦੇ ਪਿੰਡ 'ਚ ਪਰਿਵਾਰ ਦੀ ਜੱਦੀ ਜ਼ਮੀਨ 'ਤੇ ਲਾਸ਼ ਨੂੰ ਦਫ਼ਨਾਇਆ ਜਾਵੇਗਾ। ਪੀੜਤਾ ਦੇ ਪਿਤਾ ਨਾਲ ਗੱਲ ਹੋਣ ਤੋਂ ਬਾਅਦ ਤਹਿਸੀਲ ਪ੍ਰਸ਼ਾਸਨ ਵੱਲੋਂ ਅੰਤਿਮ ਸਸਕਾਰ ਵਾਲੀ ਜਗ੍ਹਾ ਨੂੰ ਵੇਖਣ ਦੇ ਨਾਲ ਪਰਿਵਾਰ ਨਾਲ ਕਬਰ ਪੁੱਟਣ ਦੀ ਜਗ੍ਹਾ ਚੁਣੀ ਗਈ।

ਡੀਐੱਮ ਦੇਵੇਂਦਰ ਪਾਂਡੇ ਲਾਸ਼ ਆਉਣ ਤੋਂ ਬਾਅਦ ਵੀ ਪਿੰਡ 'ਚ ਡੇਰਾ ਲਾਈ ਬੈਠੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਕੁਝ ਦੇਰ ਬਾਅਦ ਪਿਤਾ ਨਾਲ ਗੱਲ ਹੋ ਜਾਵੇਗੀ। ਜੇਕਰ ਉਹ ਚਾਹੁਣਗੇ ਤਾਂ ਰਾਤ ਨੂੰ ਜਾਂ ਸਵੇਰੇ ਅੰਤਿਮ ਸਸਕਾਰ ਕਰਵਾਇਆ ਜਾਵੇਗਾ।

Posted By: Jagjit Singh