ਜੇਐੱਨਐੱਨ, ਉਨਾਵ : ਜਬਰ ਜਨਾਹ ਪੀੜਤਾ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ ਦੇ ਦੂਜੇ ਹੀ ਦਿਨ ਉਨਾਵ ਦੇ ਮਾਖੀ ਖੇਤਰ ਦੇ ਇਕ ਪਿੰਡ ਵਿਚ ਨਾਬਾਲਿਗ ਨੇ ਤਿੰਨ ਸਾਲ ਦੀ ਮਾਸੂਮ ਨਾਲ ਦਰਿੰਦਗੀ ਕਰ ਦਿੱਤੀ। ਜ਼ਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਇਕ ਖੇਤ ਵਿਚ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਪੁੱਜੇ ਚਾਚਾ ਨੇ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਾਕਸੋ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਉਨ੍ਹਾਂ ਦੀ ਤਿੰਨ ਸਾਲ ਦੀ ਧੀ ਖੇਤ ਜਾ ਰਹੀ ਸੀ। ਰਸਤੇ ਵਿਚ ਗੁਆਂਢੀ ਪਿੰਡ ਵਿਚ ਆਪਣੇ ਮਾਮੇ ਦੇ ਘਰ ਰਹਿ ਰਹੇ 16 ਸਾਲਾ ਲੜਕੇ ਨੇ ਬੱਚੀ ਨੂੰ ਫੜ ਲਿਆ ਅਤੇ ਸਰ੍ਹੋਂ ਦੇ ਖੇਤ ਵਿਚ ਲਿਜਾ ਕੇ ਦਰਿੰਦਗੀ ਕੀਤੀ। ਬੱਚੀ ਦੇ ਚੀਕਣ ਦੀ ਆਵਾਜ਼ ਸੁਣ ਕੇ ਉਸ ਦਾ ਚਾਚਾ ਉੱਥੇ ਪੁੱਜਾ ਅਤੇ ਦੋਸ਼ੀ ਨੂੰ ਫੜ ਲਿਆ। ਹੋਰ ਪੇਂਡੂ ਵੀ ਮੌਕੇ 'ਤੇ ਪੁੱਜੇ ਅਤੇ ਸੂਚਨਾ ਪੁਲਿਸ ਨੂੰ ਦਿੱਤੀ।