v>Ram Mandir Chanda : ਅਯੁੱਧਿਆ 'ਚ ਭਗਵਾਨ ਸ਼੍ਰੀਰਾਮ ਦਾ ਸ਼ਾਨਦਾਰ ਮੰਦਰ ਬਣਾਉਣ ਲਈ ਚੱਲੀ 44 ਦਿਨਾਂ ਦੀ ਚੰਦਾ ਮੁਹਿੰਮ 27 ਫਰਵਰੀ, ਸ਼ਨਿਚਰਵਾਰ ਨੂੰ ਪੂਰੀ ਹੋ ਗਈ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਅਨੁਸਾਰ, ਚੰਦਾ ਇਕੱਠਾ ਕਰਨ ਦੀ ਮੁਹਿੰਮ ਤਹਿਤ ਸ਼ੁੱਕਰਵਾਰ ਤਕ 2100 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਖਾਸ ਗੱਲ ਇਹ ਹੈ ਕਿ 15 ਜਨਵਰੀ ਤੋਂ ਸ਼ੁਰੂ ਹੋਈ ਇਸ ਮੁਹਿੰਮ ਦਾ ਟੀਚਾ 1100 ਕਰੋੜ ਰੁਪਏ ਸੀ। 2100 ਕਰੋੜ ਰੁਪਏ ਦੀਰ ਕਮ ਹਾਲੇ ਹੋ ਵਧੇਗੀ, ਕਿਉਂਕਿ ਰਾਸ਼ਈ ਗਿਣਨ ਦਾ ਕੰਮ ਜਾਰੀ ਹੈ। ਸਵਾਮੀ ਗੋਵਿੰਦ ਦੇਵ ਗਿਰੀ ਨੇ ਇਹ ਵੀ ਦੱਸਿਆ ਕਿ ਹੁਣ ਵਿਦੇਸ਼ਾਂ 'ਚ ਰਹਿ ਰਹੇ ਰਾਮ ਭਗਤ ਆਪਣੇ ਇੱਥੇ ਵੀ ਚੰਦਾ ਇਕੱਤਰ ਕਰਨ ਦੀ ਮੁਹਿੰਮ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ। ਸ਼੍ਰੀਰਾਮ ਮੰਦਰ ਟਰੱਸਟ ਦੀ ਆਗਾਮੀ ਬੈਠਕ "ਚ ਇਸ ਬਾਰੇ ਫ਼ੈਸਲਾ ਕੀਤਾ ਜਾਵੇਗਾ।

Posted By: Seema Anand