Ram Mandir bhumi Pujan: ਰਾਮ ਮੰਦਿਰ ਨਿਰਮਾਣ ਲਈ 5 ਅਗਸਤ ਨੂੰ ਭੂਮੀ ਪੂਜਨ ਹੋਵੇਗਾ ਤੇ ਇਸ ਦੀ ਸ਼ੁਰੂਆਤ ਰੱਖੜੀ ਦੇ ਤਿਉਹਾਰ ਦੇ ਦਿਨ ਤੋਂ ਹੋ ਚੁੱਕੀ ਹੈ। ਜਿਸ ਸਮੇਂ ਦਾ ਲੋਕਾਂ ਕਾਫੀ ਚਿਰਾਂ ਤੋਂ ਇੰਤਜ਼ਾਰ ਸੀ ਉਸ ਰਾਮ ਮੰਦਿਰ ਦੀ ਆਧਾਰਸ਼ੀਲਾ ਰੱਖੀ ਜਾਣ ਵਾਲੀ ਹੈ ਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਿਰ ਦਾ ਭੂਮੀ ਪੂਜਨ ਕਰਨ ਵਾਲੇ ਹਨ। ਇਸ ਸ਼ਾਨਦਾਰ ਸਮਾਗਮ ਲਈ ਕੁਝ ਵਿਸ਼ੇਸ਼ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ ਕਿਉਂਕਿ ਕੋਰੋਨਾ ਕਾਲ 'ਚ ਸੋਸ਼ਲ ਡਿਸਟੈਂਸਿੰਗ ਸਭ ਤੋਂ ਮਹੱਤਵਪੂਰਨ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਨੂੰ ਸਮਾਗਮ ਦਾ ਸੱਦਾ ਮਿਲਿਆ ਹੈ, ਉਨ੍ਹਾਂ 'ਚ ਅਯੁਧਿਆ ਜ਼ਮੀਨ ਕੇਸ 'ਚ ਬਰਾਬਰੀ ਮਸਜਿਦ ਦੇ ਪੱਖਕਾਰ ਰਹੇ ਇਕਬਾਲ ਅੰਸਾਰੀ ਨੂੰ ਵੀ ਮਿਲਿਆ ਹੈ।

ਅੰਸਾਰੀ ਨੂੰ ਮਿਲੇ ਇਸ ਸੱਦਾ ਪੱਤਰ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਇਸ ਨੂੰ ਨਹੀਂ ਦੇਖਿਆ ਹੈ ਤਾਂ ਤੁਹਾਡੇ ਲਈ ਅਸੀਂ ਇਸ ਦੀ ਤਸਵੀਰ ਲੈ ਕੇ ਆਏ ਹਾਂ ਨਾਲ ਹੀ ਦੱਸ ਦਈਏ ਕਿ ਇਸ 'ਚ ਕੀ ਲਿੱਖਿਆ ਹੈ।


ਅਜਿਹਾ ਹੈ invitation card

ਪੀਲੇ ਰੰਗ ਦੇ ਪੇਪਰ ਨਾਲ ਬਣੇ ਲਿਫ਼ਾਫੇ 'ਤੇ ਹਰ ਪਾਸੇ ਸ਼੍ਰੀ ਰਾਮ ਲਿਖਿਆ ਹੋਇਆ ਹੈ। ਨਾਲ ਹੀ ਸਭ ਤੋਂ ਉਪਰ ਭਗਵਾਨ ਰਾਮ ਦੀ ਤਸਵੀਰ ਵਾਲਾ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਦਾ ਲੋਗੋ ਨਜ਼ਰ ਆਉਂਦਾ ਹੈ। ਇਸ ਦੇ ਬਾਅਦ ਸ਼੍ਰੀ ਰਾਮ ਜਨਮਭੂਮੀ ਮੰਦਿਰ ਦਾ ਭੂਮੀ ਪੂਜਨ ਤੇ ਸਮਾਗਮ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਥੱਲ੍ਹੇ ਸਮਾਗਮ ਦੀ ਤਰੀਕ ਲਿਖੀ ਹੈ, ਜੋ ਕਿ 5 ਅਗਸਤ 2020 ਹੈ। ਸਮਾਗਮ ਦਾ ਸਮਾਂ ਦੁਪਹਿਰ 12.30 ਵਜੇ ਰੱਖਿਆ ਗਿਆ ਹੈ। ਇਸ ਦੇ ਥੱਲ੍ਹੇ ਸਮਾਗਮ ਵਾਲੀ ਥਾਂ ਦਾ ਜ਼ਿਕਰ ਹੈ।ਸੱਦਾ ਪੱਤਰ ਦੇ ਅੰਦਰ ਲਿਖਿਆ ਹੈ ਕਿ 5 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾਣ ਵਾਲੇ ਭੂਮੀ ਪੂਜਨ ਦਾ ਸੱਦਾ ਦਿੱਤਾ ਗਿਆ ਹੈ ਤੇ ਇਸ ਮੌਕੇ ਹਾਜ਼ਰੀਨ ਨੂੰ ਬੇਨਤੀ ਕੀਤੀ ਗਈ ਹੈ। ਸੱਦਾ ਪੱਤਰ 'ਤੇ ਟਰਸਟ ਦੇ ਮਹਾ ਸਕੱਤਰ ਚੰਪਤ ਰਾਏ ਦੇ ਦਸਤਖਤ ਹਨ।ਭੂਮੀ ਪੂਜਨ ਦੇ ਇਸ ਸਮਾਗਮ ਨੂੰ ਲੋਕ ਘਰ ਬੈਠੇ ਦੇਖ ਸਕਣਗੇ, ਉਥੇ ਸਮਾਗਮ 'ਚ 200 ਲੋਕਾਂ ਦੇ ਸ਼ਾਮਲ ਹੋਣ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਇਨ੍ਹਾਂ 'ਚ ਸਰਸੰਘ ਚਾਲਕ ਮੋਹਨ ਭਾਗਵਤ ਦੇ ਇਲਾਵਾ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ, ਭਾਜਪਾ ਨੇਤਾ ਉਮਾ ਭਾਰਤੀ ਦੇ ਇਲਾਵਾ ਹੋਰ ਕਈ ਲੋਕ ਸ਼ਾਮਲ ਹਨ। ਨਾਲ ਹੀ ਅੰਦੋਲਨ 'ਚ ਕਾਰ ਸੇਵਾ ਕਰਨ ਵਾਲਿਆਂ ਦੇ ਪਰਿਵਾਰਕ ਮੈਂਬਰ ਵੀ ਇਸ ਸਮਾਗਮ ਦੇ ਗਵਾਹ ਬਣ ਸਕਦੇ ਹਨ।

Posted By: Sunil Thapa