ਜੇਐੱਨਐੱਨ, ਨਵੀਂ ਦਿੱਲੀ/ਏਐੱਨਆਈ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 'ਆਤਮਨਿਰਭਰਤਾ ਹਫ਼ਤਾ' ਨੂੰ ਲਾਂਚ ਕੀਤਾ ਹੈ। ਰੱਖਿਆ ਮੰਤਰੀ ਨਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਵੀ ਇਸ ਸੈਸ਼ਨ ਦੌਰਾਨ ਮੌਜੂਦ ਰਹੇ। ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਭਾਰਤ ਆਪਣੇ ਫ਼ੌਜੀ ਉਪਕਰਣਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਦੇਸ਼ੀ ਸਰਕਾਰਾਂ ਤੇ ਵਿਦੇਸ਼ੀ ਸਪਲਾਇਰਾਂ 'ਤੇ ਨਿਰਭਰ ਨਹੀਂ ਰਹਿ ਸਕਦਾ ਤੇ ਰੱਖਿਆ ਖੇਤਰ 'ਚ 'ਆਤਮਨਿਰਭਰਤਾ' ਹੋਰ ਖੇਤਰਾਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ। ਸਿੰਘ ਨੇ ਇਹ ਗੱਲ ਜਨਤਕ ਖੇਤਰ ਦੇ ਕਈ ਰੱਖਿਆ ਉਪਕਰਣਾਂ ਤੇ ਆਯੁਧ ਨਿਰਮਾਨੀ ਬੋਰਡ ਵੱਲੋਂ ਲਿਆਏ ਗਏ ਕਈ ਨਵੇਂ ਉਤਪਾਦਾਂ ਨੂੰ ਲਾਂਚ ਕਰਦਿਆਂ ਕਿਹਾ ਸੀ।

ਉਨ੍ਹਾਂ ਕਿਹਾ ਸੀ ਕਿਸੇ ਵੀ ਰਾਸ਼ਟਰ ਦੇ ਵਿਕਾਸ ਲਈ ਪਹਿਲੀ ਸੁਰੱਖਿਆ ਪਹਿਲੀ ਪ੍ਰਾਥਮਿਕਤਾ ਹੈ। ਇਹ ਅਸੀਂ ਸਾਰੇ ਜਾਣਦੇ ਹਾਂ ਕਿ ਜੋ ਰਾਸ਼ਟਰ ਆਪਣੀ ਰੱਖਿਆ ਕਰਨ 'ਚ ਸਮਰੱਥ ਹੈ, ਉਹ ਆਲਮੀ ਪੱਧਰ 'ਤੇ ਆਪਣੀ ਮਜ਼ਬੂਤ ਪਛਾਣ ਬਣਾਉਣ 'ਚ ਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਦੇਸ਼ੀ ਸਰਕਾਰਾਂ, ਵਿਦੇਸ਼ੀ ਸਪਲਾਇਰ ਤੇ ਵਿਦੇਸ਼ੀ ਰੱਖਿਆ ਉਤਪਾਦਾਂ 'ਤੇ ਨਿਰਭਰ ਨਹੀਂ ਹੋ ਸਕਦੇ ਹਾਂ। ਇਹ ਮਜ਼ਬੂਤ ਤੇ ਆਤਮ ਨਿਰਭਰ ਭਾਰਤ ਦੇ ਟੀਚਾਂ 'ਤੇ ਭਾਵਨਾਵਾਂ ਦੇ ਅਨੁਕੂਲ ਨਹੀਂ ਹੈ। ਰੱਖਿਆ ਮੰਤਰੀ ਨੇ ਇਸ ਦੌਰਾਨ ਨਾਗ ਮਿਸਾਈਲ ਵਾਹਕ ਦੀ ਪ੍ਰਤੀਕ੍ਰਿਤੀ, 8.6x70 ਐੱਮਐੱਮ ਸਨਾਈਪਰ ਰਾਈਫਲ ਦੀ ਪ੍ਰਤੀਕ੍ਰਿਤੀ, ਪਾਣੀ 'ਚ ਰਿਮੋਟ ਨੂੰ ਸੰਚਾਲਿਤ ਵਾਹਨ ਦਾ ਅਨਵੇਲਿੰਗ ਕੀਤਾ ਸੀ।

ਰਾਜਨਾਥ ਸਿੰਘ ਨੇ ਰੱਖਿਆ ਖੇਤਰ 'ਚ ਆਤਮਨਿਰਭਰ ਹੋਣ ਦੀ ਦਿਸ਼ਾ 'ਚ 101 ਤਰ੍ਹਾਂ ਦੇ ਹਥਿਆਰ, ਤੋਪ, ਏਅਰਕ੍ਰਾਫਟ, ਹੈਲੀਕਾਪਟਰ, ਰਾਈਫਲ ਤੇ ਸਮੁੰਦਰੀ ਜਹਾਜ਼ ਦੀ ਬਰਮਾਦਗੀ 'ਤੇ ਰੋਕ ਲਗਾਏ ਜਾਣ ਦੀ ਗੱਲ ਸਵੀਕਾਰ ਕਰਦਿਆਂ ਕਿਹਾ ਸੀ ਕਿ ਆਤਮਨਿਰਭਰ ਭਾਰਤ ਮੁਹਿੰਮ ਦਾ ਵਿਜ਼ਨ, ਇਸ ਮਹਾਮਾਰੀ ਦੇ ਕਠਿਨ ਸਮੇਂ 'ਚ, ਨਾ ਸਿਰਫ਼ ਆਰਥਿਕ ਵਾਧੇ ਦੇ ਲਿਹਾਜ ਤੋਂ ਮਹੱਤਵਪੂਰਨ ਹੈ, ਬਲਕਿ ਉਸ ਨਾਲ ਕਿਤੇ ਜ਼ਿਆਦਾ ਸਾਡੇ ਆਤਮ ਵਿਸ਼ਵਾਸ ਨੂੰ ਵਧਾਉਣ ਦਾ ਇਕ ਵਿਜ਼ਨ ਹੈ।

Posted By: Amita Verma