ਸਟੇਟ ਬਿਊਰੋ, ਸ੍ਰੀਨਗਰ : ਕੰਟਰੋਲ ਲਾਈਨ 'ਤੇ ਉੱਤਰੀ ਕਸ਼ਮੀਰ ਦੇ ਕੇਰਨ ਸੈਕਟਰ 'ਚ ਸ਼ਨਿਚਰਵਾਰ ਨੂੰ 'ਭਾਰਤ ਮਾਤਾ ਦੀ ਜੈ' ਤੇ 'ਜੋ ਬੋਲੇ, ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ ਸੁਣ ਕੇ ਦੁਸ਼ਮਣ ਦੇ ਹੋਸ਼ ਉੱਡ ਰਹੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਆਪਣੇ ਵਿਚਾਲੇ ਦੇਖ ਜਵਾਨ ਤੇ ਅਧਿਕਾਰੀ ਉਤਸ਼ਾਹਿਤ ਸਨ। ਦੂਜੇ ਪਾਸੇ ਦੁਸ਼ਮਣ ਦੇ ਸਾਹਮਣੇ ਸੀਨਾ ਤਾਣ ਕੇ ਖੜ੍ਹੇ ਜਵਾਨਾਂ ਨਾ ਮਨੋਬਲ ਤੇ ਦੇਸ਼ ਪ੍ਰੇਮ ਦੀ ਭਾਵਨਾ ਦੇਖ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਰੋਮਾਂਚਿਤ ਹੋ ਉੱਠੇ। ਉਨ੍ਹਾਂ ਜਵਾਨਾਂ ਤੇ ਅਧਿਕਾਰੀਆਂ ਨੂੰ ਦੁਸ਼ਮਣ ਦੀ ਹਰ ਹਿਕਾਮਤ ਦਾ ਮੂੰਹ-ਤੋੜ ਜਵਾਬ ਦੇਣ ਲਈ ਕਿਹਾ।

ਸਿੱਖ ਰੈਜੀਮੈਂਟ ਇਸ ਚੌਂਕੀ ਤੇ ਆਸ-ਪਾਸ ਦੇ ਇਲਾਕੇ ਦਾ ਜਿੰਮਾ ਸੰਭਾਲਦੀ ਹੈ। ਰੱਖਿਆ ਮੰਤਰੀ ਦੇ ਆਉਣ ਨਾਲ ਉਤਸ਼ਾਹਿਤ ਜਵਾਨਾਂ ਨੇ ਐੱਲਓਸੀ ਪਾਰੇ ਬੈਠੇ ਪਾਕਿਸਤਾਨੀ ਫ਼ੌਜੀਆਂ ਨੂੰ ਚੁਣੌਤੀ ਦਿੰਦੇ ਹੋਏ 'ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਦੀ ਫ਼ਤਹਿ' ਤੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰੇ ਲਾਏ।

ਰੱਖਿਆ ਮੰਤਰੀ ਨੇ ਜਵਾਨਾਂ ਤੇ ਅਧਿਕਾਰੀਆਂ ਨੂੰ ਦੇਸ਼ ਪ੍ਰੇਮ ਤੇ ਬਲਿਦਾਨ ਦਾ ਭਾਵਨਾ ਨੂੰ ਨਮਨ ਕਰਦੇ ਹੋਏ ਕਿਹਾ ਕਿ ਤੁਹਾਡੀ ਬਹਾਦਰੀ ਤੇ ਹੌਸਲੇ ਕਾਰਨ ਹੀ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ। ਉਨ੍ਹਾਂ ਦੁਸ਼ਮਣ ਦੀ ਹਰ ਹਿਕਾਮਤ ਦਾ ਮੂੰਹ-ਤੋੜ ਜਵਾਬ ਦੇਣ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਦੇਸ਼ ਤਾਂ ਹੀ ਸੁਰੱਖਿਅਤ ਹੈ ਜਦੋਂ ਸਾਡੀਆਂ ਸਰਹੱਦਾਂ ਸੁਰੱਖਿਅਤ ਰਹਿਣਗੀਆਂ। ਜਵਾਨਾਂ ਨੂੰ ਸਾਰੀਆਂ ਸਹੂਲਤਾਂ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਦੇਸ਼ ਦਾ ਇਕ-ਇਕ ਨਾਗਰਿਕ ਵੀਰ ਫ਼ੌਜੀਆਂ ਨਾਲ ਦੀਵਾਰ ਵਾਂਗ ਖੜ੍ਹਾ ਹੈ। ਚੀਫ ਆਫ ਡਿਫੈਂਸ ਸਟਾਫ ਵਿਪਿਨ ਰਾਵਤ, ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਨੇ ਤੇ ਉੱਤਰੀ ਕਮਾਨ ਦੇ ਮੁਖੀ ਲੈਫਟੀਨੈਂਟ ਜਨਰਲ ਵਾਈਕੇ ਜੋਸ਼ੀ ਵੀ ਰੱਖਿਆ ਮੰਤਰੀ ਨਾਲ ਮੋਹਰੀ ਚੌਂਕੀਆਂ ਦੇ ਦੌਰ 'ਚ ਸ਼ਾਮਲ ਹੋਏ। ਇਸ ਤੋਂ ਬਾਅਦ ਸ੍ਰੀਨਗਰ ਤੋਂ ਹੁੰਦੇ ਹੋਏ ਵਿਸ਼ੇਸ਼ ਜਹਾਜ਼ 'ਚ ਦਿੱਲੀ ਰਵਾਨਾ ਹੋ ਗਏ।

ਅੱਤਵਾਦੀਆਂ ਦੇ ਲਾਂਚਿੰਗ ਪੈਡ ਤੋਂ ਸਿਰਫ 14 ਕਿਲੋਮੀਟਰ ਦੂਰੀ 'ਤੇ ਹੈ ਚੌਂਕੀ

ਰੱਖਿਆ ਮੰਤਰੀ ਉੱਤਰੀ ਕਸ਼ਮੀਰ 'ਚ ਐੱਲਓਸੀ 'ਤੇ ਮੋਹਰੀ ਚੌਕੀ 'ਤੇ ਪਹੁੰਚੇ। ਇਹ ਮਕਬੂਜ਼ਾ ਕਸ਼ਮੀਰ ਦੇ ਜੋੜਾਂ 'ਚ ਸਥਿਤ ਅੱਤਵਾਦੀਆਂ ਦੇ ਲਾਂਚਿੰਗ ਪੈਡ ਤੋਂ ਸਿਰਫ 14 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਚੌਂਕੀ ਅਕਸਰ ਪਾਕਿਸਤਾਨੀ ਫ਼ੌਜੀਆਂ ਦੀ ਗੋਲੀਬਾਰੀ ਦਾ ਨਿਸ਼ਾਨਾ ਬਣਦੀ ਹੈ ਕਿਉਂਕਿ ਇੱਥੇ ਬੈਠੇ ਭਾਰਤੀ ਫ਼ੌਜੀਆਂ ਦੀ ਨਜ਼ਰ ਹਮੇਸ਼ਾ ਪਾਕਿਸਤਾਨੀ ਫ਼ੌਜੀ ਸਰਗਰਮੀਆਂ ਤੇ ਅੱਤਵਾਦੀਆਂ ਦੀ ਹਰਕਤ 'ਤੇ ਰਹਿੰਦੀ ਹੈ।

Posted By: Ravneet Kaur