ਨਵੀਂ ਦਿੱਲੀ, ਏਐੱਨਆਈ: ਭਾਰਤ ਅਤੇ ਚੀਨ ਵਿਚਕਾਰ ਲੱਦਾਖ ਸਰਹੱਦ 'ਤੇ ਜਾਰੀ ਤਣਾਅ ਦਰਮਿਆਨ ਮੰਗਲਵਾਰ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਹਿਮ ਬੈਠਕ ਕੀਤੀ। ਚੀਫ਼ ਆਫ਼ ਡਿਫੈਂਸ ਸਟਾਫ਼ ਬਿਪਿਨ ਰਾਵਤ ਤੋਂ ਇਲਾਵਾ ਫ਼ੌਜ ਦੇ ਤਿੰਨਾਂ ਅੰਗਾਂ ਦੇ ਮੁਖੀਆਂ ਨਾਲ ਹੋਈ ਇਸ ਬੈਠਕ 'ਚ ਰੱਖਿਆ ਮੰਤਰੀ ਨੇ ਲੱਦਾਖ ਦੇ ਤਾਜ਼ਾ ਹਾਲਾਤ ਦਾ ਜਾਇਜ਼ਾ ਲਿਆ।

ਚੀਨੀ ਫ਼ੌਜੀਆਂ ਨਾਲ ਬੀਤੇ ਦਿਨੀਂ ਭਾਰਤੀ ਫ਼ੌਜੀਆਂ ਦੀ ਝੜਪ ਦੀਆਂ ਖ਼ਬਰਾਂ ਸਨ, ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਬਾਰਡਰ 'ਤੇ ਤਣਾਅ ਦੀ ਸਥਿਤੀ ਹੈ। ਇਸ ਦੌਰਾਨ ਮੰਗਲਵਾਰ ਨੂੰ ਰੱਖਿਆ ਮੰਤਰੀ ਦੀ ਪ੍ਰਧਾਨਗੀ 'ਚ ਕਰੀਬ ਇਕ ਘੰਟੇ ਤਕ ਬੈਠਕ ਚੱਲੀ, ਜਿਸ 'ਚ ਭਾਤਰ ਕਿਸ ਤਰ੍ਰਾਂ ਚੀਨ ਦਾ ਜਵਾਬ ਦੇ ਰਿਹਾ ਹੈ, ਇਸ ਦੀ ਜਾਣਕਾਰੀ ਰਾਜਨਾਥ ਸਿੰਘ ਨੂੰ ਦਿੱਤੀ ਗਈ।

ਬੈਠਕ 'ਚ ਤੈਅ ਹੋਇਆ ਕਿ ਚੀਨ ਦੇ ਨਾਲ ਜਾਰੀ ਮੌਜੂਦਾ ਵਿਵਾਦ ਨੂੰ ਗੱਲਬਾਤ ਅਤੇ ਡਿਪਲੋਮੈਟਿਕ ਮੋਰਚੇ 'ਤੇ ਸੁਲਝਾਇਆ ਜਾਵੇਗਾ। ਪਰ ਭਾਰਤੀ ਫ਼ੌਜ ਜਿੱਥੇ ਅਜੇ ਡਟੀ ਹੋਈ ਹੈ, ਉੱਥੇ ਰਹੇਗੀ। ਇਸ ਤੋਂ ਇਲਾਵਾ ਭਾਰਤ ਨੇ ਜੋ ਸੜਕ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਹੈ, ਉਹ ਪੂਰੀ ਤਰ੍ਹਾਂ ਜਾਰੀ ਰਹੇਗਾ।


ਚੀਨ ਨੇ ਵਧਾਏ ਫ਼ੌਜੀ, ਭਾਰਤੀ ਫ਼ੌਜ ਨੇ ਚੌਕਸੀ

ਭਾਰਤੀ ਫ਼ੌਜ ਨੇ ਪੂਰਬੀ ਲੱਦਾਖ ਦੇ ਪੇਂਗੋਂਗ ਤਸੋ ਸੈਕਟਰ ਅਤੇ ਗਲਵਾਨ ਘਾਟੀ ਦੇ ਆਸਪਾਸ ਚੌਕਸੀ ਵਧਾ ਦਿੱਤੀ ਹੈ, ਉੱਥੇ ਚੀਨ ਨੇ ਆਪਣੇ ਫ਼ੌਜੀਆਂ ਦੀ ਤਾਇਨਾਤੀ ਵਧਾ ਦਿੱਤੀ ਹੈ। ਇਸ ਤੋਂ ਇਲਾਵ, ਚੀਨ ਦੇ ਨਾਲ ਲੱਗਦੀ ਪੱਛਮੀ ਸਰਹੱਦ ਦੇ ਟ੍ਰੈਗ ਹਾਈਟਸ, ਡੈਮਚੋਕ ਅਤੇ ਚੁਮਾਰ ਇਲਾਕਿਆਂ 'ਚ ਵੀ ਭਾਰਤੀ ਫ਼ੌਜ ਬੇਹੱਦ ਸਖ਼ਤੀ ਵਿਖਾ ਰਹੀ ਹੈ। ਦਰਅਸਲ, 5 ਮਈ ਨੂੰ ਲੱਦਾਖ 'ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਕਾਰ ਕਹਾਸੁਣੀ ਹੋਈ ਅਤੇ 6 ਮਈ ਦੀ ਸਵੇਰੇ ਦੋਵੇਂ ਧਿਰਾਂ ਦੇ ਵਿਚਕਾਰ ਹਿੰਸਕ ਝੜਪ ਹੋ ਗਈ, ਜਿਸ 'ਚ ਦੋਵੇਂ ਪਾਸਿਓਂ ਕਈ ਫ਼ੌਜੀ ਜ਼ਖ਼ਮੀ ਹੋ ਗਏ।

Posted By: Jagjit Singh