ਨਵੀਂ ਦਿੱਲੀ, ਏਐੱਨਆਈ : Rajasthan Political Crisis ਫਿਲਹਾਲ ਰਾਜਸਥਾਨ 'ਚ ਆਰ-ਪਾਰ ਦੀ ਜੰਗ ਜਾਰੀ ਹੈ। ਸਚਿਨ ਪਾਇਲਟ ਦੇ ਬਗ਼ਾਵਤੀ ਤੇਵਰ ਸਾਹਮਣੇ ਆਉਣ ਤੋਂ ਬਾਅਦ ਰਾਜਸਥਾਨ 'ਚ ਗਹਿਲੋਤ ਸਰਕਾਰ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ 'ਚ ਕਾਂਗਰਸ ਦੇ ਸੀਨੀਆ ਆਗੂ ਪੀਐੱਲ ਪੁਨੀਆ ਦੀ ਜ਼ੁਬਾਨ ਫਿਸਲ ਗਈ ਹੈ। ਉਨ੍ਹਾਂ ਨੇ ਗਲਤੀ ਨਾਲ ਕਹਿ ਦਿੱਤਾ ਕਿ ਸਚਿਨ ਪਾਇਲਟ ਹੁਣ ਭਾਜਪਾ 'ਚ ਹਨ। ਉਨ੍ਹਾਂ ਨੇ ਆਪਣੇ ਇਕ ਬਿਆਨ 'ਤੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਬਿਆਨ 'ਚ ਗਲਤੀ ਨਾਲ ਸਿੰਧੀਆ ਦੀ ਜਗ੍ਹਾ ਸਚਿਨ ਪਾਇਲਟ ਦਾ ਨਾਮ ਲੈ ਲਿਆ ਹੈ। ਉਨ੍ਹਾਂ ਨੇ ਇਸ ਨੂੰ ਲੈ ਕੇ ਇਕ ਟਵੀਟ ਕਰ ਕੇ ਸਫ਼ਾਈ ਦਿੱਤੀ ਹੈ।

ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਇਹ ਸਾਫ਼ ਤੌਰ 'ਤੇ ਵੀਡੀਓ 'ਚ ਦਿਖ ਰਿਹਾ ਹੈ ਕਿ ਸਵਾਲ ਸਿੰਧੀਆ ਜੀ ਨੂੰ ਲੈ ਕੇ ਪੁੱਛਿਆ ਗਿਆ ਸੀ ਤੇ ਮੇਰਾ ਜਵਾਬ ਵੀ ਇਸ ਨੂੰ ਲੈ ਕੇ ਸੀ ਪਰ ਜ਼ੁਬਾਨ ਫਿਸਲਣ ਦੀ ਵਜ੍ਹਾ ਨਾਲ ਮੈਂ ਸਿੰਧੀਆ ਦੀ ਜਗ੍ਹਾ ਸਚਿਨ ਪਾਇਲਟ ਦਾ ਨਾਂ ਲੈ ਲਿਆ। ਇਸ ਲਈ ਮੈਨੂੰ ਪਛਤਾਵਾ ਹੈ।

ਇਸ ਤੋਂ ਪਹਿਲਾਂ ਰਾਜਸਥਾਨ 'ਚ ਜਾਰੀ ਸਿਆਸੀ ਹਲਚਲ 'ਚ ਕਾਂਗਰਸ ਆਗੂ ਪੀਐੱਲ ਪੁਨੀਆ ਨੇ ਵੱਡਾ ਬਿਆਨ ਦਿੱਤਾ। ਛੱਤੀਸਗੜ੍ਹ ਦੇ ਕਾਂਗਰਸ ਇੰਚਾਰਜ ਪੀਐੱਲ ਨੇ ਕਿਹਾ ਸੀ ਕਿ ਸਚਿਨ ਪਾਇਲਟ ਹੁਣ ਬੀਜੇਪੀ 'ਚ ਹਨ। ਉਨ੍ਹਾਂ ਨੇ ਆਪਣੇ ਇਸ ਬਿਆਨ 'ਤੇ ਹੁਣ ਸਫ਼ਾਈ ਦਿੱਤੀ ਹੈ ਕਿ ਉਨ੍ਹਾਂ ਨੇ ਗਲਤੀ ਨਾਲ ਸਚਿਨ ਪਾਇਲਟ ਦਾ ਨਾਂ ਲੈ ਲਿਆ।

ਅੱਜ ਕਾਂਗਰਸ ਵਿਧਾਇਕ ਦਲ ਦੀ ਬੈਠਕ

ਰਾਜਸਥਾਨ 'ਚ ਗਹਿਲੋਤ ਸਰਕਾਰ ਤੇ ਸਚਿਨ ਪਾਇਲਟ 'ਚ ਵਿਵਾਦ ਜਾਰੀ ਹੈ। ਇਸ ਦੌਰਾਨ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਰਾਜਸਥਾਨ 'ਚ ਗਹਿਲੋਤ ਦੀ ਰਿਹਾਇਸ਼ 'ਤੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਹੋਣੀ। ਇਸ ਬੈਠਕ 'ਚ ਕਾਂਗਰਸ ਦੇ 90 ਵਿਧਾਇਕ ਮੌਜੂਦ ਹਨ।

Posted By: Ravneet Kaur