Rajasthan Bus Accident : ਰਾਜਸਥਾਨ ਦੇ ਜਾਲੌਰ ਜ਼ਿਲ੍ਹੇ 'ਚ ਬੀਤੀ ਰਾਤ ਖ਼ਤਰਨਾਕ ਹਾਦਸਾ ਵਾਪਰਿਆ। ਯਾਤਰੀਆਂ ਨਾਲ ਭਰੀਆਂ ਦੋ ਬੱਸਾਂ ਰਸਤਾ ਭਟਕ ਗਈਆਂ। ਇਸ ਦੌਰਾਨ ਜਦੋਂ ਬੱਸਾਂ ਮਹੇਸ਼ਪੁਰਾ ਤੋਂ ਲੰਘ ਰਹੀਆਂ ਸਨ, ਉਦੋਂ ਇਕ ਬੱਸ ਬਿਜਲੀ ਦੀਆਂ ਤਾਰਾਂ ਦੀਲ ਪੇਟ 'ਚ ਆ ਗਈ। ਕਰੰਟ ਪੂਰੀ ਬੱਸ ਵਿਚ ਦੌੜ ਗਿਆ ਤੇ ਉਸ ਵਿਚ ਅੱਗ ਲੱਗ ਗਈ। ਹਾਦਸੇ 'ਚ 6 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਉੱਥੇ ਹੀ 36 ਯਾਤਰੀ ਬੁਰੀ ਤਰ੍ਹਾਂ ਝੁਲਸ ਗਏ। 7 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਜੋਧਪੁਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਡੀਐੱਸਪੀ ਹਿੰਮਤ ਸਿੰਘ ਨੇ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕੁਝ ਜ਼ਖ਼ਮੀਆਂ ਨੂੰ ਜਾਲੌਰ ਰੈਫਰ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਅਜਮੇਰ ਤੋਂ ਬਾੜਮੇਰ ਵਿਚਕਾਰ ਚੱਲਣ ਵਾਲੀ ਪ੍ਰਾਈਵੇਟ ਬੱਸ ਦਾ ਚਾਲਕ ਰਸਤਾ ਭਟਕ ਗਿਆ। ਉਹ ਯਾਤਰੀਆਂ ਨਾਲ ਭਰੀ ਬੱਸ ਲੈ ਕੇ ਜ਼ਿਲ੍ਹੇ ਦੇ ਕੋਤਵਾਲੀ ਪੁਲਿਸ ਥਾਣਾ ਖੇਤਰ ਦੇ ਮਹੇਸ਼ਪੁਰਾ ਪਿੰਡ ਪਹੁੰਚ ਗਿਆ। ਇੱਥੇ ਜਿਸ ਜਗ੍ਹਾ ਤੋਂ ਬੱਸ ਗੁਜ਼ਰ ਰਹੀ ਸੀ, ਉੱਥੇ ਬਿਜਲੀ ਦੀਆਂ ਤਾਰਾਂ ਹੇਠਾਂ ਲਟਕੀਆਂ ਹੋਈਆਂ ਨਜ਼ਰ ਆਈਆਂ। ਡਰਾਈਵਰ ਨੇ ਕੰਡਕਟਰ ਨੂੰ ਬੱਸ ਦੇ ਉੱਪਰ ਚੜ੍ਹਾਇਆ ਤੇ ਲੱਕੜ ਨਾਲ ਤਾਰ ਹਟਾਉਣ ਲਈ ਕਿਹਾ। ਕੰਡਕਟਰ ਜਦੋਂ ਅਜਿਹਾ ਕਰਨ ਰਿਹਾ ਸੀ, ਉਦੋਂ ਉਹ ਤਾਰ ਦੀਲ ਪੇਟ 'ਚ ਆ ਗਿਆ ਤੇ ਬੁਰੀ ਤਰ੍ਹਾਂ ਝੁਲਸ ਗਿਆ। ਕਰੰਟ ਬੱਸ ਵਿਚ ਵੀ ਫੈਲ ਗਿਆ। ਯਾਤਰੀਆਂ ਨੂੰ ਝਟਕੇ ਮਹਿਸੂਸ ਹੋਣ ਲੱਗੇ। ਕੋਈ ਕੁਝ ਸਮਝ ਪਾਉਂਦਾ, ਇਸ ਤੋਂ ਪਹਿਲਾਂ ਹੀ ਬੱਸ ਵਿਚ ਅੱਗ ਲੱਗ ਗਈ। ਚਾਰ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਡਰਾਈਵਰ ਤੇ ਕੰਡਕਟਰ ਵੀ ਸ਼ਾਮਲ ਹਨ। ਤੁਰੰਤ ਹਾਦਸੇ ਦੀ ਜਾਣਕਾਰੀ ਪ੍ਰਸ਼ਾਸਨ ਤੇ ਪੁਲਿਸ ਨੂੰ ਦਿੱਤੀ ਗਈ। ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰਵਾਇਆ। ਫਿਲਹਾਲ ਕੁਝ ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Seema Anand