v> ਜੈਪੁਰ, ਪੀਟੀਆਈ। ਰਾਜਸਥਾਨ ’ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਰੇ ਛੇ ਵਿਧਾਇਕਾਂ ਨੇ ਸੋਮਵਾਰ ਨੂੰ ਸੱਤਾਧਾਰੀ ਕਾਂਗਰਸ ਦਾ ਹੱਥ ਫੜ ਲਿਆ। ਉਨ੍ਹਾਂ ਸੋਮਵਾਰ ਰਾਤ ਕਾਂਗਰਸ ’ਚ ਸ਼ਾਮਲ ਹੋਣ ਬਾਰੇ ਪੱਤਰ ਵਿਧਾਨ ਸਭਾ ਪ੍ਰਧਾਨ ਸੀਪੀ ਜੋਸ਼ੀ ਨੂੰ ਸੌਂਪ ਦਿੱਤੀ। ਜੋਸ਼ੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬਸਪਾ ਦੇ ਵਿਧਾਇਕਾਂ ਨੇ ਉਨ੍ਹਾਂ ਨੂੰ ਪੱਤਰ ਸੌਂਪੇ ਹਨ।

ਵਿਧਾਇਕ ਰਾਜੇਂਦਰ ਸਿੰਘ, ਜੋਗੇਂਦਰ ਸਿੰਘ, ਵਾਜਿਬ ਅਲੀ, ਲਖਨ ਸਿੰਘ ਮੀਣਾ, ਸੰਦੀਪ ਯਾਦਵ ਤੇ ਦੀਪਚੰਦ ਨੇ ਕਿਹਾ ਕਿ ਉਹ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ। ਕਾਂਗਰਸ ਦੇ ਇਕ ਆਗੂ ਨੇ ਕਿਹਾ ਕਿ ਬਸਪਾ ਦੇ ਸਾਰੇ ਛੇ ਵਿਧਾਇਕ ਮੁੱਖ ਮੰਤਰੀ ਅਸ਼ੋਕ ਗਹਲੋਤ ਦੇ ਸੰਪਰਕ ’ਚ ਹਨ ਤੇ ਸੋਮਵਾਰ ਨੂੰ ਉਹ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ।

Posted By: Akash Deep