ਜੇਐੱਨਐੱਨ, ਨਵੀਂ ਦਿੱਲੀ : Delhi Rain Today: ਇਕ ਵਾਰ ਫਿਰ ਤੋਂ ਦਿੱਲੀ ਦੇ ਕਈ ਇਲਾਕਿਆਂ ’ਚ ਹਲਕੀ ਬਾਰਿਸ਼ ਦਰਜ ਹੋਈ ਹੈ। ਰਾਜਾਜੀ ਮਾਰਗ ’ਚ ਬਾਰਿਸ਼ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਅਨੁਸਾਰ, ਦਿੱਲੀ ’ਚ ਅੱਜ ਅੰਸ਼ਕ ਰੂਪ ਨਾਲ ਬੱਦਲ ਛਾਏ ਰਹਿਣਗੇ ਅਤੇ ਗਰਜ ਦੇ ਨਾਲ ਕਈ ਇਲਾਕਿਆਂ ’ਚ ਹਲਕੀ ਬਾਰਿਸ਼ ਹੋਵੇਗੀ।

ਦੱਸ ਦੇਈਏ ਕਿ ਮੌਨਸੂਨ ਬਾਰਿਸ਼ ਦੇ ਚੱਲਦਿਆਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਮੌਸਮ ਸੁਹਾਵਣਾ ਹੈ ਤਾਂ ਕਿਤੇ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਹਰੇਕ ਦਿਨ ਦੇਸ਼ ਦੇ ਕਿਸੀ ਨਾ ਕਿਸੀ ਕੋਨੇ ’ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਜਾ ਰਿਹਾ ਹੈ। ਅੱਜ ਵੀ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਦੱਖਣ ਪੱਛਮੀ ਮੌਨਸੂਨ ਦੇ ਇਕ ਵਾਰ ਫਿਰ ਸਰਗਰਮ ਹੋਣ ’ਤੇ ਦੇਸ਼ ਦੇ ਕਈ ਸੂਬਿਆਂ ’ਚ ਭਾਰੀ ਬਾਰਿਸ਼ ਦਾ ਦੌਰ ਫਿਰ ਤੋਂ ਸ਼ੁਰੂ ਹੋ ਸਕਦਾ ਹੈ।

ਫਿਰ ਤੋਂ ਸਰਗਰਮ ਹੋਇਆ ਮੌਨਸੂਨ

ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮੌਨਸੂਨ ਦੇ ਮੁੜ ਸਰਗਰਮ ਹੋਣ ਨਾਲ ਅਗਲੇ ਤਿੰਨ ਦਿਨਾਂ ਦੌਰਾਨ ਦੱਖਣ, ਪੱਛਮ ਅਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। ਸਕਾਈਮੇਟ ਵੈਦਰ ਦੀ ਰਿਪੋਰਟ ਅਨੁਸਾਰ, ਪੂਰਬੀ ਮੱਧ ਬੰਗਾਲ ਦੀ ਖਾੜ੍ਹੀ ਦੇ ਉੱਪਰ ਬਣੀਆਂ ਚੱਕਰਵਾਤੀ ਹਵਾਵਾਂ ਕਾਰਨ ਅਗਲੇ 24 ਘੰਟਿਆਂ ਦੌਰਾਨ ਘੱਟ ਦਬਾਅ ਦਾ ਖੇਤਰ ਵਿਕਸਿਤ ਹੋਵੇਗਾ, ਜਿਸ ਨਾਲ ਮੌਸਮ ’ਚ ਬਦਲਾਅ ਹੋਵੇਗਾ।

ਅਗਲੇ ਤਿੰਨ ਦਿਨਾਂ ਤਕ ਦੱਖਣ ਦੇ ਇਨ੍ਹਾਂ ਸੂਬਿਆਂ ’ਚ ਹੋਵੇਗੀ ਜਮ ਕੇ ਬਾਰਿਸ਼

ਰਿਪੋਰਟ ਅਨੁਸਾਰ, ਅਗਲੇ ਤਿੰਨ ਦਿਨਾਂ ਦੌਰਾਨ ਕਰਨਾਟਕ, ਤਾਮਿਲਨਾਡੂ ਅਤੇ ਕੇਰਲ ’ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਇਸਤੋਂ ਬਾਅਦ ਬਾਰਿਸ਼ ਦੀ ਤੀਬਰਤਾ ’ਚ ਕਮੀ ਆਵੇਗੀ। ਇਸਤੋਂ ਇਲਾਵਾ 9 ਸਤੰਬਰ ਦੌਰਾਨ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪੰਜਾਬ, ਜੰਮੂ-ਕਸ਼ਮੀਰ ਅਤੇ ਪੂਰਬੀ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ’ਚ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਹੈ।

ਇਨ੍ਹਾਂ ਸੂਬਿਆਂ ’ਚ ਵੀ ਬਾਰਿਸ਼ ਦਾ ਅਲਰਟ

ਇਸਤੋਂ ਇਲਾਵਾ ਓੜੀਸ਼ਾ, ਤੱਟੀ ਆਂਧਰ ਪ੍ਰਦੇਸ਼, ਤੇਲੰਗਾਨਾ, ਵਿਦਰਭ ਅਤੇ ਦੱਖਣ ਛੱਤੀਸਗੜ੍ਹ ’ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੇ ਆਸਾਰ ਬਣ ਰਹੇ ਹਨ। ਸੱਤ ਤੋਂ 9 ਸਤੰਬਰ ਤਕ ਉੱਤਰੀ ਮਰਾਠਵਾੜਾ, ਉੱਤਰ ਮੱਧ ਮਹਾਰਾਸ਼ਟਰ, ਉੱਤਰੀ ਕੋਂਕਣ ਅਤੇ ਗੁਜਰਾਤ ਖੇਤਰ ’ਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਜਾਣੋ ਦਿੱਲੀ-ਐੱਨਸੀਆਰ ਦੇ ਮੌਸਮ ਦਾ ਹਾਲ

ਇਸਤੋਂ ਇਲਾਵਾ ਜੇਕਰ ਗੱਲ ਦਿੱਲੀ-ਐੱਨਸੀਆਰ ਦੀ ਕਰੀਏ ਤਾਂ ਇਥੇ ਵੀ ਫਿਲਹਾਲ ਬਾਰਿਸ਼ ਦਾ ਦੌਰ ਰੁਕਿਆ ਹੋਇਆ ਹੈ। ਹਾਲਾਂਕਿ ਮੌਸਮ ਵਿਭਾਗ ਵੱਲੋਂ ਕਈ ਇਲਾਕਿਆਂ ’ਚ ਹਲਕੀ ਤੋਂ ਮੱਧਮ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਅਗਲੇ ਪੰਜ ਦਿਨਾਂ ਲਈ ਦਿੱਲੀ-ਐੱਨਸੀਆਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Posted By: Ramanjit Kaur