ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੇ ਬਾਵਜੂਦ ਰੇਲਵੇ ਨੇ ਦੋਨੋਂ ਦੇਸ਼ਾਂ ਦਰਮਿਆਨ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਦੀਆਂ ਸੇਵਾਵਾਂ ਆਪਣੇ ਵਲੋਂ ਬਹਾਲ ਕਰ ਦਿੱਤੀਆਂ ਹਨ।

14 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ 26 ਫਰਵਰੀ ਨੂੰ ਸਵੇਰੇ ਭਾਰਤੀ ਹਵਾਈ ਫੌਜ ਨੇ ਪਾਕਿਸਾਤਨ ਦੀ ਸਰਹੱਦ 'ਚ ਵੜ ਕੇ ਜੈਸ਼-ਏ-ਮੁਹੰਮਦ ਦੇ ਕੈਂਪਾਂ ਨੂੰ ਤਬਾਹ ਕਰ ਦਿੱਤਾ। ਭਾਰਤੀ ਹਵਾਈ ਫੌਜ ਦੀ ਇਸ ਕਾਰਵਾਈ 'ਚ ਲਗਪਗ 300 ਤੋਂ 350 ਅੱਤਵਾਦੀ ਮਾਰੇ ਗਏ। ਇਸ ਤੋਂ ਬਾਅਦ ਦੋਨੋਂ ਦੇਸ਼ਾਂ 'ਚ ਤਣਾਅ ਦੀ ਸਥਿਤੀ ਬਣੀ ਹੋਈ ਹੈ ਜਿਸ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਚੱਲਣ ਵਾਲੀ ਟ੍ਰੇਨ ਸਮਝੌਤਾ ਐਕਸਪ੍ਰੈੱਸ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਪਾਕਿਸਤਾਨ ਨੇ ਰੋਕੀ ਸਮਝੌਤਾ ਐਕਸਪ੍ਰੈੱਸ

ਪਾਕਿਸਤਾਨ ਨੇ ਲਾਹੌਰ ਤੋਂ ਅਟਾਰੀ ਰੇਲਵੇ ਸਟੇਸ਼ਨ ਤਕ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਨੂੰ ਰੋਕ ਦਿੱਤਾ ਸੀ। ਇਸ ਟ੍ਰੇਨ ਰਾਹੀਂ ਨਵੀਂ ਦਿੱਲੀ ਤੋਂ ਅਟਾਰੀ ਬਾਰਡਰ ਪਹੁੰਚਣ ਵਾਲੇ ਯਾਤਰੀਆਂ ਨੂੰ ਲਾਹੌਰ ਲਿਜਾਇਆ ਜਾਂਦਾ ਸੀ। ਵੀਰਵਾਰ ਸਵੇਰੇ ਦਿੱਲੀ ਤੋਂ ਚੱਲਣ ਵਾਲੀ ਅਟਾਰੀ ਐਕਸਪ੍ਰੈੱਸ ਟ੍ਰੇਨ ਅਟਾਰੀ ਰੇਲਵੇ ਸਟੇਸ਼ਨ ਪਹੁੰਚੀ, ਪਰ ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈੱਸ ਟ੍ਰੇਨ ਨਹੀਂ ਪਹੁੰਚੀ। ਇਸ ਤੋਂ ਬਾਅਦ 40 ਪਾਕਿਸਤਾਨੀ ਯਾਤਰੀਆਂ ਨੂੰ ਬੱਸਾਂ ਰਾਹੀਂ ਭੇਜਿਆ ਗਿਆ।

ਪੀਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਨਹੀਂ ਰੁਕੇਗੀ ਟ੍ਰੇਨ

ਵਿਸ਼ਾਖਾਪਟਨਮ ਹੈੱਡਕੁਆਰਟਰ ਵਾਲੇ ਨਵੇਂ ਦੱਖਣੀ ਤੱਟ ਰੇਲਵੇ ਜ਼ੋਨ ਦੇ ਬਾਅਦ ਸਮਝੌਤਾ ਐਕਸਪ੍ਰੈੱਸ ਦੇ ਭਵਿੱਖ ਨੂੰ ਲੈ ਕੇ ਜਦੋਂ ਪੱਤਰਕਾਰਾਂ ਨੇ ਰੇਲ ਮੰਤਰੀ ਪੀਊਸ਼ ਗੋਇਲ ਤੋਂ ਸਵਾਲ ਪੁੱਛੇ ਤਦੋਂ ਉਨ੍ਹਾਂ ਕਿਹਾ ਕਿ ਸਮਝੌਤਾ ਐਕਸਪ੍ਰੈੱਸ ਦਾ ਸੰਚਾਲਨ ਰੋਕੇ ਜਾਣ ਬਾਰੇ ਕਿਸੇ ਤਰ੍ਹਾਂ ਦੇ ਸਰਕਾਰੀ ਨਿਰਦੇਸ਼ ਹਾਸਲ ਨਹੀਂ ਹੋਏ। ਇਸ ਸਬੰਧ 'ਚ ਸਾਨੂੰ ਜੋ ਵੀ ਨਿਰਦੇਸ਼ ਮਿਲਣਗੇ ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ।

Posted By: Seema Anand