ਨਈ ਦੁਨੀਆ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਇਨਫੈਕਸ਼ਨ ਕਾਰਨ ਲਾਕਡਾਊਨ ਜਾਰੀ ਹੈ। ਇਸ ਦੌਰਾਨ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਲਈ ਰੇਲਵੇ ਵੱਲੋਂ 1 ਜੂਨ ਤੋਂ 200 ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਹਾਲਾਂਕਿ ਇਨ੍ਹਾਂ ਦੇ ਸੰਚਾਲਨ ਦੌਰਾਨ ਮੰਤਰਾਲੇ ਨੇ ਸੀਨੀਅਰ ਸਿਟੀਜ਼ਨਸ ਨੂੰ ਮਿਲਣ ਵਾਲੀ ਕਿਰਾਏ 'ਚ ਛੋਟ ਨੂੰ ਫਿਲਹਾਲ ਖ਼ਤਮ ਕਰ ਦਿੱਤਾ ਹੈ। ਅਜਿਹੇ 'ਚ ਸੀਨੀਅਰ ਸਿਟੀਜ਼ਨਸ ਨੂੰ ਟਿਕਟ ਦਾ ਪੂਰਾ ਪੈਸਾ ਚੁਕਾਉਣਾ ਪਵੇਗਾ। ਹਾਲਾਂਕਿ ਰੇਲਵੇ ਨੇ ਤੈਅ ਕੀਤਾ ਹੈ ਕਿ ਫਿਲਹਾਲ ਕਿਰਾਏ 'ਚ ਛੋਟ ਦਿਵਿਆਂਗ ਯਾਤਰੀਆਂ ਤੇ ਗੰਭੀਰ ਬਿਮਾਰੀ ਦੇ ਮਰੀਜ਼ਾਂ ਨੂੰ ਦਿੱਤੀ ਜਾਵੇਗੀ। ਇਨ੍ਹਾਂ ਸਪੈਸ਼ਲ ਟਰੇਨਾਂ ਨੂੰ ਨਿਯਮਤ ਟਾਈਮ ਟੇਬਲ ਦੇ ਹਿਸਾਬ ਨਾਲ ਹੀ ਚਲਾਇਆ ਜਾਵੇਗਾ। ਰੇਲਵੇ ਨੇ ਇਸ ਸਬੰਧ 'ਚ ਯਾਤਰੀਆਂ ਲਈ ਕੁਝ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਹਨ। ਮੀਡੀਆ ਰਿਪੋਰਟ ਮੁਤਾਬਿਕ ਕਿਰਾਏ 'ਚ ਰਿਆਇਤ ਸਿਰਫ਼ ਕੁਝ ਸ਼੍ਰੇਣੀਆਂ ਨੂੰ ਹੀ ਦਿੱਤੀ ਜਾਵੇਗੀ। ਯਾਤਰਾ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਖ਼ਿਆਲ ਰੱਖਣਾ ਤੇ ਮਾਸਕ ਲਾਉਣਾ ਜ਼ਰੂਰੀ ਹੋਵੇਗਾ। ਯਾਤਰੀਆਂ ਨੂੰ ਘੱਟ ਤੋਂ ਘੱਟ ਸਾਮਾਨ ਨਾਲ ਸਫ਼ਰ ਦੀ ਸਲਾਹ ਦਿੱਤੀ ਗਈ ਹੈ।

ਰੇਲ ਮੰਤਰਾਲੇ ਨੇ ਕਹੀ ਇਹ ਗੱਲ

ਟਰੇਟ ਟਿਕਟ ਦੇ ਕਿਰਾਏ 'ਚ ਛੋਟ ਸਬੰਧੀ ਰੇਲ ਮੰਤਰਾਲੇ ਨੇ ਕਿਹਾ ਕਿ ਮੌਜੂਦਾ ਸਮੇਂ ਤਿੰਨ ਵਰਗਾਂ ਦੇ ਲੋਕਾਂ ਨੂੰ ਛੋਟ ਦਿੱਤੀ ਜਾ ਰਹੀ ਹੈ। ਇਨ੍ਹਾਂ 'ਚ ਦਿਵਿਆਂਗ, ਗੰਭੀਰ ਬਿਮਾਰੀ ਨਾਲ ਪੀੜਤ ਲੋਕ ਤੇ ਵਿਦਿਆਰਥੀ ਸ਼ਾਮਲ ਹਨ। ਰੇਲ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਰਿਜ਼ਰਵੇਸ਼ਨ 'ਚ ਬਜ਼ੁਰਗਾਂ ਤੇ ਔਰਤਾਂ ਦਾ ਕੋਟਾ ਬਰਕਰਾਰ ਹੈ। ਉਨ੍ਹਾਂ ਨੂੰ ਸੀਟ 'ਚ ਪਹਿਲ ਦਿੱਤੀ ਜਾਵੇਗੀ ਪਰ ਫਿਲਹਾਲ ਉਨ੍ਹਾਂ ਨੂੰ ਟਿਕਟ 'ਚ ਕੋਈ ਛੋਟ ਨਹੀਂ ਦਿੱਤੀ ਜਾਵੇਗੀ।

ਰੇਲਵੇ ਦੇ ਯਾਤਰੀਆਂ ਨੂੰ ਇਹ ਨਿਰਦੇਸ਼

- ਯਾਤਰੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ।

- ਯਾਤਰਾ ਦੌਰਾਨ ਫੇਸ ਮਾਸਕ ਦਾ ਇਸਤੇਮਾਲ ਕਰਨ।

- ਯਾਤਰੀ ਆਪਣਾ ਖਾਣ-ਪੀਣ ਦਾ ਸਮਾਨ ਨਾਲ ਲੈ ਕੇ ਜਾਣ।

- ਯਾਤਰੀ ਪ੍ਰੀਪੇਡ ਭੋਜਨ ਬੁੱਕ ਨਹੀਂ ਕਰਵਾ ਸਕਣਗੇ।

- ਈ-ਕੇਟਰਿੰਗ ਦੀ ਸਹੂਲਤ ਵੀ ਯਾਤਰੀਆਂ ਨੂੰ ਨਹੀਂ ਮਿਲੇਗੀ।

- ਕੁਝ ਹੀ ਟਰੇਨਾਂ 'ਚ ਖਾਣ-ਪੀਣ ਦੀ ਸਹੂਲਤ ਰਹੇਗੀ। ਇਹ ਸਾਮਾਨ ਸੀਲਬੰਦ ਮਿਲੇਗਾ।

- ਘੱਟ ਸਾਮਾਨ ਨਾਲ ਸਫ਼ਰ ਕਰਨ ਦੀ ਸਲਾਹ।

Posted By: Amita Verma