Railway Board offers 10 per cent fare discount : ਰੇਲਗੱਡੀਆਂ ਵਿਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਖੁਸ਼ਖ਼ਬਰੀ ਹੈ। ਰੇਲਵੇ ਬੋਰਡ ਨੇ ਸਪੈਸ਼ਲ ਟ੍ਰੇਨਾਂ ਨੂੰ ਭਰਨ ਲਈ ਇਕ ਅਹਿਮ ਫੈਸਲਾ ਕੀਤਾ ਹੈ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਖਾਲੀ ਚੱਲ ਰਹੀਆਂ ਟ੍ਰੇਨਾਂ ਵਿਚ ਮੁਸਾਫ਼ਰਾਂ ਦੀ ਆਮਦ ਵਧਾਉਣ ਲਈ ਰੇਲਵੇ ਬੋਰਡ ਨੇ ਕਿਰਾਏ ਵਿਚ ਰਿਆਇਤਾਂ ਦੇਣ ਦਾ ਫੈਸਲਾ ਲਿਆ ਹੈ। ਇਹ ਰਿਆਇਤਾਂ ਪਹਿਲਾਂ ਤੋਂ ਦਿੱਤੀ ਜਾ ਰਹੀ ਕਿਰਾਇਆ ਛੋਟ ਦੇ ਤੌਰ ’ਤੇ ਨਹੀਂ ਬਲਕਿ ਦੂਜੇ ਤਰੀਕਿਆਂ ਨਾਲ ਮੁਸਾਫ਼ਰਾਂ ਨੂੰ ਆਕਰਸ਼ਤ ਕਰਨ ਲਈ ਦਿੱਤੀਆਂ ਜਾ ਰਹੀਆਂ ਹਨ। ਰੇਲਵੇ ਬੋਰਡ ਦਾ ਮੰਨਣਾ ਹੈ ਕਿ ਇਸ ਨਾਲ ਲੋਕਾਂ ਨੂੰ ਸਹੂਲਤ ਦੇਣ ਦੇ ਨਾਲ ਨਾਲ ਰੇਲਵੇ ਕੋਰੋਨਾ ਦੌਰਾਨ ਬੰਦ ਰਹੀਆਂ ਟ੍ਰੇਨਾਂ ਕਾਰਨ ਰੇਲਵੇ ਨੂੰ ਪਿਆ ਘਾਟਾ ਵੀ ਪੂਰਾ ਹੋ ਜਾਵੇਗਾ। ਇਸ ਰਿਆਇਤ ਯੋਜਨਾ ਵਿਚ ਟ੍ਰੇਨ ਚੱਲਣ ਦੇ ਨਿਰਧਾਰਤ ਸਮੇਂ ਤੋਂ ਚਾਰ ਘੰਟੇ ਪਹਿਲਾਂ ਬਣਨ ਵਾਲੇ ਚਾਰਟ ਤੋਂ ਬਾਅਦ ਖਾਲੀ ਬਰਥ ਖਾਲੀ ਹੋਣ ’ਤੇ ਯਾਤਰੀਆਂ ਨੂੰ ਕਿਰਾਏ ਵਿਚ 10 ਫੀਸਦ ਦੀ ਛੋਟ ਦੇਵੇਗੀ।

ਇਸ ਸਹੂਲਤ ਦਾ ਲਾਭ ਉਨ੍ਹਾਂ ਮੁਸਾਫ਼ਰਾਂ ਨੂੰ ਵੀ ਮਿਲੇਗਾ ਜਿਹਡ਼ੇ ਕਰੰਟ ਟਿਕਟ ਲੈਣਗੇ। ਯਾਤਰੀ ਰੇਲਵੇ ਸਟੇਸ਼ਨਾਂ ’ਤੇ ਸਥਾਪਤ ਕਰੰਟ ਕਾਊਂਟਰਾਂ ਜਾਂ ਆਈਆਰਸੀਟੀਸੀ ਦੀ ਵੈਬਸਾਈਟ ’ਤੇ ਟਿਕਟ ਬੁੱਕ ਕਰਵਾ ਸਕਦੇ ਹਨ। ਫਿਲਹਾਲ ਇਹ ਸਹੂਲਤ ਇੰਟਰਸਿਟੀ ਦੀ ਚੇਅਰਕਾਰ ਸਣੇ ਸਾਰੀਆਂ ਸਪੈਸ਼ਲ ਟ੍ਰੇਨਾਂ ’ਤੇ ਮਿਲਣੀ ਸ਼ੁਰੂ ਹੋ ਗਈ ਹੈ।

Posted By: Tejinder Thind