ਨਵੀਂ ਦਿੱਲੀ, ਪੀਟੀਆਈ : ਕੋਵਿਡ-19 ਦੇ ਖ਼ਤਰੇ ਦੇ ਮੱਦੇਨਜ਼ਰ ਰੇਲਵੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਦਾ ਇਮਿਊਨ ਕਮਜ਼ੋਰ ਹੈ ਉਹ ਟਰੇਨ 'ਚ ਸਫ਼ਰ ਕਰਨ ਤੋਂ ਬਚਣ। ਰੇਲਵੇ ਨੇ ਕਿਹਾ ਕਿ ਅਜਿਹਾ ਦੇਖਿਆ ਗਿਆ ਹੈ ਕਿ ਟਰੇਨ 'ਚ ਸਵਾਰ ਹੋਣ ਵਾਲੇ ਯਾਤਰੀਆਂ 'ਚ ਕੁਝ ਇਸ ਤਰ੍ਹਾਂ ਦੇ ਲੋਕ ਹਨ ਜੋ ਸ਼ੂਗਰ, ਬਲੱਡ ਪਰੇਸ਼ਰ ਵਰਗੀਆਂ ਬਿਮਾਰੀਆਂ ਤੋਂ ਗ੍ਰਸਤ ਹਨ। ਰੇਲਵੇ ਨੇ ਕਿਹਾ ਕਿ ਇਨ੍ਹਾਂ 'ਤੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਦਾ ਖ਼ਤਰਾ ਜ਼ਿਆਦਾ ਹੈ। ਇਸ ਲਈ ਇਨ੍ਹਾਂ ਨੂੰ ਸ਼੍ਮਿਕ ਸਪੇਸ਼ਲ ਟਰੇਨਾਂ 'ਚ ਯਾਤਰਾ ਨਹੀਂ ਕਰਨੀ ਚਾਹੀਦੀ। ਟਰੇਨਾਂ 'ਚ ਸਫਰ ਕਰਨ ਵਾਲੇ ਕੁਝ ਯਾਤਰੀਆਂ ਨੂੰ ਲੈ ਕੇ ਰੇਲਵੇ ਨੇ ਇਹ ਖ਼ਦਸ਼ਾ ਜਤਾਇਆ ਹੈ ਕਿ ਸਫਰ ਕਰਨ ਵਾਲਿਆਂ 'ਚ ਕੁਝ ਲੋਕ ਪਹਿਲਾਂ ਤੋਂ ਹੀ ਬਿਮਾਰ ਹਨ ਇਸ ਲਈ ਕੋਰੋਨਾ ਵਾਇਰਸ ਦਾ ਖ਼ਤਰਾ ਇਨ੍ਹਾਂ 'ਤੇ ਜ਼ਿਆਦਾ ਹੈ। ਇਸ ਦੌਰਾਨ ਰੇਲਵੇ ਨੇ ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਟਰੇਨ 'ਚ ਯਾਤਰਾ ਕਰਨ ਲਈ ਸਾਵਧਾਨੀ ਵਰਤੋਂ।

ਨੌ ਲੋਕਾਂ ਦੀ ਹੋ ਚੁੱਕੀ ਹੈ ਮੌਤ

ਜ਼ਿਕਰਯੋਗ ਹੈ ਕਿ ਸ਼੍ਰਮਿਕ ਟਰੇਨਾਂ 'ਚ ਸਵਾਰ ਯਾਤਰੀਆਂ 'ਚ ਨੌ ਦੀ ਮੌਤ ਹੋ ਗਈ ਹੈ। ਇਸ ਮਗਰੋਂ ਰੇਲਵੇ ਵੱਲੋਂ ਇਹ ਅਪੀਲ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲੇ ਲੋਕ ਪਹਿਲਾਂ ਤੋਂ ਹੀ ਬੀਮਾਰ ਸੀ। 1 ਮਈ ਤੋਂ ਰੇਲਵੇ ਨੇ ਦੇਸ਼ ਭਰ 'ਚ ਹਰ ਦਿਨ ਸ਼੍ਰਮਿਕ ਸਪੇਸ਼ਨ ਟਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਪਰਵਾਸੀ ਮਜ਼ਦੂਰ ਆਪਣੇ ਘਰ ਵਾਪਸ ਜਾ ਸਕਣ।

ਦਿਨ ਰਾਤ ਰੇਲਵੇ ਪਰਿਵਾਰ ਕਰ ਰਿਹਾ ਸੇਵਾ

ਰੇਲਵੇ ਨੇ ਕਿਹਾ ਕਿ ਟੇਰਨ 'ਚ ਸਫ਼ਰ ਕਰਨ ਵਾਲੇ ਕੁਝ ਲੋਕ ਪਹਿਲਾਂ ਤੋਂ ਹੀ ਬੀਮਾਰ ਸੀ ਜਿਸ ਕਾਰਨ ਉਨ੍ਹਾਂ 'ਤੇ ਸੰਕ੍ਰਮਣ ਦਾ ਖਤਰਾ ਜ਼ਿਆਦਾ ਹੈ। ਇਸ ਯਾਤਰਾ 'ਚ ਸ਼ਾਮਲ ਕੁਝ ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋ ਗਈ। ਰੇਲਵੇ ਨੇ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਰੇਲ ਸੇਵਾ ਮਹੱਈਆ ਕਰਵਾਉਣ ਲਈ ਰੇਲਵੇ ਦਿਨ ਰਾਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਚ ਲੋਕਾਂ ਤੋਂ ਸਹਿਯੋਗ ਦੀ ਉਮੀਦ ਕਰਦੇ ਹਾਂ। ਕਿਸੇ ਤਰ੍ਹਾਂ ਦੀ ਮਦਦ ਲਈ ਰੇਲਵੇ ਹਮੇਸ਼ਾ ਤੁਹਾਡੀ ਮਦਦ ਕਰੇਗਾ। ਰੇਲਵੇ ਨਾਲ ਸੰਪਰਕ ਕਰਨ ਲਈ ਹੈਲਪਲਾਈਨ ਨੰਬਰ 139 ਤੇ 138 ਹਨ।

Posted By: Sunil Thapa