v> ਤਾਮਿਲਨਾਡੂ, ਏਜੰਸੀਆਂ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਰਤੀ ਸਮਾਜ ਨੂੰ ਵੰਡਣ ਲਈ ਮੋਦੀ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਦੀ ਦੁਰਵਰਤੋਂ ਕਰ ਰਹੀ ਹੈ। ਐਤਵਾਰ ਨੂੰ ਇੱਥੇ ਸੇਂਟ ਜੈਵੀਅਰ ਕਾਲਜ 'ਚ ਇਕ ਪ੍ਰੋਗਰਾਮ ਦੌਰਾਨ ਕਾਂਗਰਸ ਆਗੂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਸਿੱਖਿਅਕਾਂ ਤੇ ਵਿਦਿਆਰਥੀਆਂ ਤੋਂ ਬਿਨਾਂ ਸਲਾਹ ਮੁਸ਼ਵਰੇ ਦੇ ਤਿਆਰ ਕਰ ਦਿੱਤੀ ਗਈ। ਹੁਣ ਇਸ ਦੇ ਮਾਧਿਅਮ ਰਾਹੀਂ ਵੱਖ-ਵੱਖ ਭਾਈਚਾਰਿਆਂ ਤੇ ਸਮਾਜ ਨੂੰ ਵਿਧਾਰਧਾਰਾ 'ਚ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ।

Posted By: Ravneet Kaur