ਨਵੀਂ ਦਿੱਲੀ, ਏਐੱਨਆਈ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਉਤਪਾਦਨ ਕਰਨ ਵਾਲੇ ਦੇਸ਼ਾਂ 'ਚੋਂ ਇਕ ਹੋਵੇਗਾ ਤੇ ਇਸ ਲਈ ਸਰਕਾਰ ਨੂੰ ਹੁਣ ਤੋਂ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕੋਰੋਨਾ ਵੈਕਸੀਨ ਨੂੰ ਲੈ ਕੇ ਸਪਸ਼ਟ ਰੂਪ ਨਾਲ ਰਣਨੀਤੀ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਨੂੰ ਵੈਕਸੀਨ ਵਿਤਰਣ ਤੇ ਇਸ ਨੂੰ ਲੋਕਾਂ ਤਕ ਪਹੁੰਚਾਉਣ ਲਈ ਇਕ ਰਣਨੀਤੀ ਬਣਾਉਣੀ ਹੋਵੇਗੀ ਜੋ ਸਮਾਂ, ਉਪਲਬਧਤਾ, ਸਮਰਥਨ ਤੇ ਨਿਰਪੱਖ ਸਪਲਾਈ ਹੋਵੇ।

ਰਾਹੁਲ ਗਾਂਧੀ ਨੇ ਟਵੀਟ ਕੀਤਾ, ਭਾਰਤ ਕੋਵਿਡ-19 ਵੈਕਸੀਨ ਉਤਪਾਦਕ ਦੇਸ਼ਾਂ 'ਚੋਂ ਇਕ ਹੋਵੇਗਾ। ਵੈਕਸੀਨ ਦੀ ਪ੍ਰਾਪਤੀ ਨਿਸ਼ਚਿਤ ਕਰਨ ਲਈ ਇਕ ਸਪਸ਼ਟ ਰੂਪ ਨਾਲ ਵੈਕਸੀਨ ਪਹੁੰਚ ਰਣਨੀਤੀ ਦੀ ਲੋੜ ਹੈ। ਭਾਰਤ ਸਰਕਾਰ ਨੂੰ ਇਹ ਕੰਮ ਕਰਨਾ ਪਵੇਗਾ।'

ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਬਿਆਨ ਉਨ੍ਹਾਂ ਦੁਆਰਾ ਦਿੱਤਾ ਗਏ ਇਕ ਬਿਆਨ ਦੇ ਇਕ ਦਿਨ ਤੋਂ ਬਾਅਦ ਆਇਆ ਜਦੋਂ ਉਨ੍ਹਾਂ ਨੇ ਇਕ ਟਵੀਟ ਕੀਤਾ ਜਿਸ 'ਚ ਦੇਸ਼ ਦੇ ਉੱਪਰ-ਹੇਠਾ ਚੱਲ ਰਹੇ ਕੋਵਿਡ-19 ਕਰਵ ਨੂੰ ਦਰਸਾਉਣ ਵਾਲਾ ਇਕ ਗ੍ਰਾਫ ਦਿਖਾਇਆ ਗਿਆ, ਜਿਸ ਨੂੰ ਉਹ ਸਪਾਟ ਦੇ ਰੂਪ 'ਚ ਦਿਖਾ ਰਹੇ ਸਨ।

Posted By: Rajnish Kaur