ਨਵੀਂ ਦਿੱਲੀ : ਲੋਕ ਸਭਾ ਚੋਣਾਂ ਦਾ ਨਤੀਜਾ ਆ ਜਾਣ ਤੋਂ ਬਾਅਦ ਅਜਿਹੀ ਚਰਚਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਛੁੱਟੀਆਂ ਮਨਾਉਣ ਕਿਤੇ ਵਿਦੇਸ਼ ਜਾ ਸਕਦੇ ਹਨ। ਉਨ੍ਹਾਂ ਦੇ ਛੁੱਟੀ 'ਤੇ ਜਾਣ ਤੇ ਅਕਸਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਚੁਟਕੀ ਲੈਂਦੇ ਹਨ। ਇਸ ਤੋਂ ਪਹਿਲਾਂ ਵੀ ਉਹ ਰਾਹੁਲ ਗਾਂਧੀ ਦੇ ਵਿਦੇਸ਼ ਦੌਰੇ ਦੇ ਜਾਣ 'ਤੇ ਤਨਜ਼ ਕੱਸ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਜਿਵੇਂ ਹੀ ਤਾਪਮਾਨ ਵੱਧਦਾ ਹੈ ਜਾਂ ਕਿਸੇ ਚੋਣ ਦਾ ਨਤੀਜਾ ਆਉਂਦਾ ਹੈ, ਰਾਹੁਲ ਗਾਂਧੀ ਛੁੱਟੀਆਂ ਮਨਾਉਣ ਨਿਕਲ ਜਾਂਦੇ ਹਨ। ਹੁਣ ਵੀਰਵਾਰ ਨੂੰ ਆਏ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਇਹ ਆਮ ਚਰਚਾ ਹੈ ਕਿ ਰਾਹੁਲ ਗਾਂਧੀ ਜਲਦ ਹੀ ਲੰਬੀ ਛੁੱਟੀ 'ਤੇ ਵਿਦੇਸ਼ ਜਾ ਸਕਦੇ ਹਨ। ਸੂਤਰਾਂ ਮੁਤਾਬਿਕ ਚੋਣਾਂ 'ਚੋਂ ਮਿਲੀ ਹਾਰ ਤੋਂ ਬਾਅਦ ਹੁਣ ਅਗਲੇ 10 ਦਿਨਾਂ ਦੇ ਅੰਦਰ CWC ਦੀ ਬੈਠਕ ਹੋਵੇਗੀ, ਜਿਸ ਵਿਚ ਕਾਂਗਰਸ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਉਸ ਤੋਂ ਬਾਅਦ ਰਾਹੁਲ ਗਾਂਧੀ ਕਿਤੇ ਨਾ ਕਿਤੇ ਘੁੰੰਮਣ ਚੱਲੇ ਜਾਣਗੇ।

ਇਸ ਤੋਂ ਪਹਿਲਾਂ ਜੁਲਾਈ ਮਹੀਨੇ 'ਚ ਪੰਜ ਸੂਬਿਆਂ 'ਚ ਚੋਣ ਲਈ ਪ੍ਰਚਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਤੇ ਉਨ੍ਹਾਂ ਦੇ ਬੱਚਿਆਂ ਨਾਲ ਛੁੱਟੀਆਂ ਮਨਾਉਣ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਗਏ ਸਨ। ਉਹ ਸੜਕ ਮਾਰਗ ਤੋਂ ਸ਼ਿਮਲਾ ਪਹੁੰਚੇ ਸਨ। ਇੱਥੇ ਉਨ੍ਹਾਂ ਆਪਣੀ ਭੈਣ ਪ੍ਰਿਅੰਕਾ ਦਾ ਉਸਾਰੀ ਅਧੀਨ ਮਕਾਨ ਵੀ ਦੇਖਿਆ ਸੀ।

ਇਸ ਤੋਂ ਪਹਿਲਾਂ ਉਹ ਜੂਨ ਮਹੀਨੇ ਵਿਦੇਸ਼ ਦੌਰੇ 'ਤੇ ਜਾ ਚੁੱਕੇ ਹਨ। ਇਸ ਦੌਰਾਨ ਉਹ ਛੁੱਟੀਆਂ ਮਨਾਉਣ ਆਪਣੀ ਨਾਨੀ ਦੇ ਘਰ ਗਏ ਸਨ। ਰਾਹੁਲ ਨੇ ਖੁਦ ਇਸ ਦੀ ਜਾਣਕਾਰੀ ਟਵਿੱਟਰ ਜ਼ਰੀਏ ਦਿੱਤੀ ਸੀ। ਟਵਿੱਟਰ 'ਤੇ ਉਨ੍ਹਾਂ ਲਿਖਿਆ, 'ਆਪਣੀ ਨਾਨੀ ਤੇ ਹੋਰ ਪਰਿਵਾਰ ਦੇ ਲੋਕਾਂ ਨੂੰ ਮਿਲਣ ਲਈ ਕੁਝ ਦਿਨਾਂ ਲਈ ਯਾਤਰਾ 'ਤੇ ਰਹਾਂਗਾ। ਉਨ੍ਹਾਂ ਨਾਲ ਸਮਾਂ ਗੁਜ਼ਾਰਾਂਗਾ।' ਇਹ ਗੱਲ ਅੱਲਗ ਹੈ ਕਿ ਉਨ੍ਹਾਂ ਦੀ ਨਾਨੀ ਦਾ ਘਰ ਇਟਲੀ 'ਚ ਹੈ, ਯਾਨੀ ਉਹ ਗਰਮੀਆਂ ਦੀਆਂ ਛੁੱਟੀਆਂ ਆਪਣੀ ਨਾਨੀ ਦੇ ਘਰ ਮਨਾਉਣਗੇ ਤੇ ਸ਼ਾਇਦ ਉਹ ਆਪਣਾ ਜਨਮਦਿਨ ਜੋ ਕਿ 19 ਜੂਨ ਨੂੰ ਹੁੰਦਾ ਹੈ, ਉਹ ਵੀ ਉੱਥੋਂ ਹੀ ਮਨਾਉਣਗੇ।

Posted By: Amita Verma