ਨਵੀਂ ਦਿੱਲੀ : ਰਾਫੇਲ ਦੀ ਕੀਮਤ ਨੂੰ ਲੈ ਕੇ ਕਾਂਗਰਸ ਵੱਲੋਂ ਸ਼ੁਰੂ ਕੀਤਾ ਗਿਆ ਦੋਸ਼ਾਂ ਦਾ ਸਿਲਸਿਲਾ ਹੁਣ ਹੌਲੀ-ਹੌਲੀ ਅਨਿਲ ਅੰਬਾਨੀ ਦੇ ਆਸਪਾਸ ਸਿਮਟਣ ਲੱਗਾ ਹੈ। ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਅਨਿਲ ਅੰਬਾਨੀ ਨੂੰ ਫ਼ਾਇਦਾ ਪਹੁੰਚਾਉਣ ਲਈ ਰੱਖਿਆ ਸੌਦੇ ਨਾਲ ਜੁੜੀ ਗੁਪਤਤਾ ਨੂੰ ਭੰਗ ਕਰਨ ਦਾ ਦੋਸ਼ ਲਗਾਇਆ। ਇਹ ਹੋਰ ਗੱਲ ਹੈ ਕਿ ਖ਼ੁਦ ਅੰਬਾਨੀ ਦੀ ਕੰਪਨੀ ਨੇ ਤੁਰੰਤ ਇਸ ਦਾ ਖੰਡਨ ਕਰਦੇ ਹੋਏ ਸਾਫ਼ ਕੀਤਾ ਕਿ ਰਾਹੁਲ ਜਿਸ ਮੇਲ ਦਾ ਹਵਾਲਾ ਦੇ ਰਹੇ ਹਨ ਉਸ ਦਾ ਰਾਫੇਲ ਜੈੱਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਏਅਰਬੱਸ ਹੈਲੀਕਾਪਟਰ ਨੂੰ ਲੈ ਕੇ ਸੀ ਪ੍ੰਤੂ ਕਾਂਗਰਸ ਇਸ ਮੁੱਦੇ ਨੂੰ ਨਾ ਛੱਡਣ ਦੇ ਸੰਕੇਤ ਦੇ ਰਹੀ ਹੈ। ਇਸ ਲਈ ਮੰਗਲਵਾਰ ਨੂੰ ਰਾਹੁਲ ਨੇ ਇਸ ਨੂੰ ਰਾਜਧ੍ੋਹ ਨਾਲ ਜੋੜਦੇ ਹੋਏ ਕਿਹਾ ਕਿ ਪ੍ਧਾਨ ਮੰਤਰੀ 'ਤੇ ਅਪਰਾਧਿਕ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।

ਮੰਗਲਵਾਰ ਨੂੰ ਰਾਹੁਲ ਨੇ ਏਅਰਬੱਸ ਦੇ ਇਕ ਅਧਿਕਾਰੀ ਦੇ ਈ-ਮੇਲ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਜਦੋਂ ਇਸ ਸੌਦੇ ਦੀ ਜਾਣਕਾਰੀ ਦੇਸ਼ ਦੇ ਰੱਖਿਆ ਮੰਤਰੀ, ਵਿਦੇਸ਼ ਸਕੱਤਰ ਅਤੇ ਐੱਚਏਐੱਲ ਨੂੰ ਨਹੀਂ ਸੀ ਤਾਂ ਫਿਰ ਅਨਿਲ ਅੰਬਾਨੀ ਨੂੰ ਕਿਵੇਂ ਇਸ ਦੇ ਬਾਰੇ ਵਿਚ ਪਤਾ ਸੀ। ਸਬੂਤ ਵਜੋਂ ਉਨ੍ਹਾਂ ਨੇ 28 ਮਾਰਚ, 2015 ਦੇ ਏਅਰਬੱਸ ਅਧਿਕਾਰੀ ਦੇ ਇਕ ਮੇਲ ਦਾ ਹਵਾਲਾ ਦਿੱਤਾ ਜਿਸ ਵਿਚ ਵਿਸ਼ਾ (ਸਬਜੈਕਟ) ਵਿਚ ਅੰਬਾਨੀ ਲਿਖਿਆ ਹੋਇਆ ਸੀ। ਰਾਹੁਲ ਨੇ ਕਿਹਾ ਕਿ ਅੰਬਾਨੀ ਨੇ ਫਰਾਂਸ ਦੇ ਰੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਉਨ੍ਹਾਂ ਨਾਲ ਹੋਣ ਵਾਲੇ ਇਸ ਕਰਾਰ ਦੀ ਜਾਣਕਾਰੀ ਦਿੱਤੀ ਸੀ। ਕਾਂਗਰਸ ਪ੍ਧਾਨ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਰਾਫੇਲ ਸੌਦੇ ਵਿਚ ਭਿ੍ਸ਼ਟਾਚਾਰ ਤਾਂ ਹੋਇਆ ਹੀ ਹੈ ਪ੍ੰਤੂ ਸਰਕਾਰੀ ਭੇਤ ਗੁਪਤ ਰੱਖਣ ਦੇ ਕਾਨੂੰਨ ਦਾ ਵੀ ਉਲੰਘਣ ਸਾਹਮਣੇ ਆਇਆ ਹੈ। ਰਾਹੁਲ ਗਾਂਧੀ ਨੇ ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਸੀਏਜੀ ਰਿਪੋਰਟ ਨੂੰ ਲੈ ਕੇ ਵੀ ਵਿਅੰਗ ਕੱਸਿਆ ਅਤੇ ਉਸ ਨੂੰ ਚੌਕੀਦਾਰ ਆਡੀਟਰ ਜਨਰਲ ਰਿਪੋਰਟ ਨਾਂ ਦਿੱਤਾ।

ਰਾਹੁਲ ਦੇ ਇਨ੍ਹਾਂ ਦੋਸ਼ਾਂ 'ਤੇ ਇਕ ਪਾਸੇ ਜਿਥੇ ਭਾਜਪਾ ਵੱਲੋਂ ਤੁਰੰਤ ਪ੍ਤੀਕਿਰਿਆ ਸਾਹਮਣੇ ਆਈ ਉਥੇ ਰਿਲਾਇੰਸ ਡਿਫੈਂਸ ਦੇ ਬੁਲਾਰੇ ਨੇ ਵੀ ਰਾਹੁਲ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ। ਉਨ੍ਹਾਂ ਕਿਹਾ ਕਿ ਉਹ ਮੇਲ ਜਿਸ ਦਾ ਰਾਹੁਲ ਹਵਾਲਾ ਦੇ ਰਹੇ ਹਨ ਉਹ ਏਅਰਬੱਸ ਹੈਲੀਕਾਪਟਰ ਨੂੰ ਲੈ ਕੇ ਸੀ। ਸਾਰੇ ਜਾਣਦੇ ਹਨ ਕਿ ਉਸ ਦਾ ਸਮਝੌਤਾ ਮਹਿੰਦਰਾ ਨਾਲ ਹੋਇਆ ਹੈ। ਰਿਲਾਇੰਸ ਦੇ ਬੁਲਾਰੇ ਨੇ ਇਹ ਵੀ ਯਾਦ ਦਿਵਾਇਆ ਕਿ ਰਾਫੇਲ ਸਮਝੌਤਾ 25 ਜਨਵਰੀ, 2016 ਨੂੰ ਹੋਇਆ ਸੀ ਨਾ ਕਿ 28 ਮਾਰਚ, 2015 ਨੂੰ।