ਸ੍ਰੀਨਗਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਕਈ ਹੋਰ ਵਿਰੋਧੀ ਦਲਾਂ ਦੇ ਸੀਨੀਅਰ ਦੇ ਆਗੂ ਸ਼ਨਿਚਰਵਾਰ ਦੁਪਹਿਰ ਕਸ਼ਮੀਰ ਦਾ ਦੌਰਾ ਕਰਨਗੇ ਤੇ ਧਾਰਾ 370 ਦੇ ਪ੍ਰਮੁੱਖ ਪ੍ਰਬੰਧਾਂ ਨੂੰ ਹਟਾਏ ਜਾਣ ਤੋਂ ਬਾਅਦ ਉਥੋਂ ਦੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਹਨ। ਹਾਲਾਂਕਿ ਜੰਮੂ-ਕਸ਼ਮੀਰ ਸਰਕਾਰ ਨੇ ਸ਼ੁੱਕਰਵਾਰ ਰਾਤ ਬਿਆਨ ਜਾਰੀ ਕਰ ਕੇ ਮੰਤਰੀਆਂ ਨਾਲ ਘਾਟੀ ਦੀ ਯਾਤਰਾ ਨਾ ਕਰਨ ਲਈ ਕਿਹਾ, ਕਿਉਂਕਿ ਇਸ ਨਾਲ ਹੌਲੀ-ਹੌਲੀ ਸ਼ਾਂਤੀ ਤੇ ਆਮ ਜਨਜੀਵਨ ਬਹਾਲ ਕਰਨ 'ਚ ਔਖ ਹੋਵੇਗੀ। ਰਾਹੁਲ ਗਾਂਧੀ ਦੇ 11 ਵਿਰੋਧੀ ਆਗੂ ਜਿਵੇਂ ਹੀ ਸ੍ਰੀਨਗਰ ਹਵਾਈ ਅੱਡੇ ਪਹੁੰਚੇ, ਤਾਂ ਪ੍ਰਸ਼ਾਸਨ ਨੇ ਸਾਰਿਆਂ ਨੂੰ ਉਥੇ ਹੀ ਰੋਕ ਲਿਆ। 8 ਪਾਰਟੀਆਂ ਦੇ 11 ਆਗੂਆਂ ਦੇ ਵਫਦ ਨੂੰ ਸ੍ਰੀਨਗਰ ਹਵਾਈ ਅੱਡੇ ਤੋਂ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਆਗੂਆਂ ਨੂੰ ਕਿਸੇ ਨਾਲ ਵੀ ਮਿਲਣ ਨਹੀਂ ਦਿੱਤਾ ਗਿਆ। ਸਾਰਿਆਂ ਨੂੰ ਏਅਰਪੋਰਟ ਤੋਂ ਹੀ ਵਾਪਸ ਭੇਜਿਆ ਜਾ ਰਿਹਾ ਹੈ।
ਰਾਹੁਲ ਕਸ਼ਮੀਰ ਦੇ ਹਾਲਾਤ ਦਾ ਲੈਣਗੇ ਜਾਇਜ਼ਾ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਸੀਨੀਅਰ ਆਗੂ ਸ਼ਨਿਚਰਵਾਰ ਨੂੰ ਕਸ਼ਮੀਰ ਦਾ ਦੌਰਾ ਕਰਨਗੇ ਤੇ ਧਾਰਾ 370 ਦੇ ਪ੍ਰਮੱਖ ਪ੍ਰਬੰਧਾਂ ਨੂੰ ਹਟਾਏ ਜਾਣ ਤੋਂ ਬਾਅਦ ਉਥੋਂ ਦੇ ਹਾਲਾਤ ਦਾ ਜਾਇਜ਼ਾ ਲੈਣਗੇ। ਸੂਤਰਾਂ ਮੁਤਾਬਿਕ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਤੇ ਆਨੰਦ ਸ਼ਰਮਾ ਵੀ ਜਾ ਰਹੇ ਹਨ। ਇਨ੍ਹਾਂ ਆਗੂਆਂ ਦਾ ਦੁਪਹਿਰ ਦੇ ਸਮੇਂ ਸ੍ਰੀਨਗਰ ਪਹੁੰਚਣ ਦਾ ਪ੍ਰੋਗਰਾਮ ਹੈ। ਜਾਣਕਾਰੀ ਹੈ ਕਿ ਜੇਕਰ ਸ੍ਰੀਨਗਰ 'ਚ ਦਾਖਲ ਹੋਣ ਦੀ ਮਨਜ਼ੂਰੀ ਮਿਲੀ ਤਾਂ ਰਾਹੁਲ ਸਮੇਤ ਸਾਰੇ ਆਗੂ ਉਥੇ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਤੇ ਸਥਾਨਕ ਆਗੂਆਂ ਤੇ ਲੋਕਾਂ ਨਾਲ ਮੁਲਾਕਾਤ ਕਰਨਗੇ।ਕਾਂਗਰਸ ਆਗੂ ਰਾਹੁਲ ਗਾਂਧੀ ਅਗਵਾਈ 'ਚ ਨੌ ਵਿਰੋਦੀ ਪਾਰਟੀਆਂ ਦਾ ਇਕ ਵਫਦ ਅੱਜ ਜੰਮੂ-ਕਸ਼ਮੀਰ ਤੇ ਕਸ਼ਮੀਰ ਦਾ ਦੌਰਾ ਕਰਨ ਲਈ ਉਸ ਖੇਤਰ 'ਚ ਲੋਕਾਂ ਤੇ ਪਾਰਟੀ ਦੇ ਆਗੂਆਂ ਨਾਲ ਮਿਲਣ ਦੇ ਲਈ ਤਿਆਰ ਹਨ, ਜਿਥੇ ਧਾਰਾ 370 ਹਟਣ ਤੋਂ ਬਾਅਦ ਪਾਬੰਦੀਆਂ ਲਗਾਈਆਂ ਗਈਆਂ ਹਨ। ਕੁਝ ਪਾਰਟੀਆਂ ਜੋ ਇਸ ਤਰ੍ਹਾਂ ਦੀ ਨੁਮਾਇੰਦਗੀ ਕਰਨਗੇ ਉਨ੍ਹਾਂ ਕਾਂਗਰਸ, ਸੀਪੀਆਈ-ਐੱਮ, ਸੀਪੀਆਈ, ਆਰਜੇਡੀ, ਐੱਨਸੀਪੀ, ਟੀਐੱਮਸੀ ਤੇ ਡੀਐੱਮਕੇ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਵਿਰੋਧੀ ਆਗੂਆਂ ਨੇ ਇਸ ਵਫਦ 'ਚ ਸੀਪੀਆਈਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਭਾਕਪਾ ਜਨਰਲ ਸਕੱਤਰ ਡੀ ਰਾਜਾ, ਰਾਜਦ ਦੇ ਮਨੋਦ ਝਾ, ਦਰਮੁਕ ਦੇ ਤਿਰੁਚੀ ਸ਼ਿਵਾ, ਤ੍ਰਿਣਮੀੂਲ ਕਾਂਗਰਸ ਦੇ ਦਿਨੇਸ਼ ਤ੍ਰਿਵੇਦੀ ਤੇ ਕੁਝ ਹੋਰ ਪਾਰਟੀਆਂ ਦੇ ਆਗੂ ਸ਼ਾਮਲ ਹੋਣਗੇ।

Posted By: Jaskamal