ਜੇਐੱਨਐੱਨ, ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਆਗੂ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਰੇਲ ਯਾਤਰਾ ਲਈ ਪ੍ਰਵਾਸੀ ਮਜ਼ੂਦਰਾਂ ਤੋਂ ਰੇਲ ਕਿਰਾਇਆ ਚਾਰਜ ਕਰਨ ਲਈ ਕੇਂਦਰ ਸਰਕਾਰ 'ਤੇ ਨਿਸ਼ਾਨ ਵਿੰਨ੍ਹਿਆ ਹੈ। ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਰੇਲਵੇ ਉਸੇ ਸਮੇਂ ਰੇਲ ਟਿਕਟ ਲਈ ਪ੍ਰਵਾਸੀ ਮਜ਼ਦੂਰਾਂ ਤੋਂ ਪੈਸੇ ਵਸੂਲ ਰਿਹਾ ਹੈ ਜਿਸ ਸਮੇਂ ਉਹ ਪੀਐੱਮ-Care ਫੰਡ 'ਚ ਪੈਸੇ ਦਾਨ ਕਰ ਰਿਹਾ ਹੈ।

ਰਾਹੁਲ ਗਾਂਧੀ ਨੇ ਹਿੰਦੀ 'ਚ ਟਵੀਟ ਕਰਦਿਆਂ ਲਿਖਿਆ, 'ਇਕ ਪਾਸੇ ਰੇਲਵੇ ਦੂਜੇ ਸੂਬਿਆਂ 'ਚ ਫਸੇ ਮਜ਼ਦੂਰਾਂ ਤੋਂ ਟਿਕਟ ਦਾ ਕਿਰਾਇਆ ਵਸੂਲ ਰਹੀ ਹੈ ਤੇ ਉੱਥੇ ਦੂਜੇ ਪਾਸੇ ਰੇਲ ਮੰਤਰਾਲਾ ਪੀਐੱਮ ਕੇਅਰ ਫੰਡ 'ਚ 151 ਕਰੋੜ ਰੁਪਏ ਦਾ ਚੰਦਾ ਦੇ ਰਿਹਾ ਹੈ। ਜ਼ਰਾ ਇਹ ਗੁੱਥੀ ਸੁਲਝਾਓ।'

ਕਾਂਗਰਸ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ 'ਤੇ ਦਬਾਅ ਬਣਾਉਣਾ ਚਾਹ ਰਹੀ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਹੀ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਹਰ ਜ਼ਰੂਰਤਮੰਦ ਪ੍ਰਵਾਸੀ ਮਜ਼ਦੂਰਾਂ ਦੀ ਰੇਲ ਯਾਤਰਾ ਦਾ ਖਰਚਾ ਖ਼ੁਦ ਚੁੱਕੇਗੀ।

Posted By: Rajnish Kaur