ਅਹਿਮਦਾਬਾਦ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦੇਣ ਦੇ ਕਥਿਤ ਮਾਮਲੇ 'ਚ ਰਾਹੁਲ ਗਾਂਧੀ ਮੰਗਲਵਾਰ ਨੂੰ ਅਹਿਮਦਾਬਾਦ ਦੀ ਇਕ ਅਦਾਲਤ 'ਚ ਪੇਸ਼ ਹੋ ਸਕਦੇਹਨ। ਲੋਕ ਸਭਾ ਚੋਣਾਂ ਦੌਰਾਨ ਮੱਧ ਪ੍ਰਦੇਸ਼ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਉਕਤ ਵਿਵਾਦਤ ਬਿਆਨ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਤੋਂ ਹੁਣ ਤਕ ਰਾਹੁਲ ਦੀ ਅਦਾਲਤਾਂ 'ਚ ਇਹ ਚੌਥੀ ਪੇਸ਼ੀ ਹੈ।

ਰਾਹੁਲ ਖ਼ਿਲਾਫ਼ ਭਾਜਪਾ ਵਰਕਰ ਨੇ ਇਹ ਕੇਸ ਦਰਜ ਕੀਤਾ ਹੈ। ਰਾਹੁਲ ਗਾਂਧੀ ਨੇ 23 ਅਪ੍ਰੈਲ ਨੂੰ ਉਕਤ ਰੈਲੀ 'ਚ ਸਾਬਕਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਖ਼ਿਲਾਫ਼ ਇਹ ਹੱਤਿਆ ਦੇ ਮਾਮਲੇ ਦਾ ਹਵਾਲਾ ਦਿੱਤਾ ਸੀ। ਇਸ ਹੱਤਿਆ ਦੇ ਕੇਸ 'ਚ ਸ਼ਾਹ ਪੰਜ ਸਾਲ ਪਹਿਲਾਂ ਬਰੀ ਹੋ ਚੁੱਕੇ ਹਨ। ਉਨ੍ਹਾਂ ਨੇ ਭਾਜਪਾ ਪ੍ਰਧਾਨ ਦੇ ਬੇਟੇ ਜੈ ਸ਼ਾਹ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਸੀ। ਰਾਹੁਲ ਨੇ ਕਿਹਾ ਸੀ, 'ਹੱਤਿਆ ਦੇ ਦੋਸ਼ੀ ਭਾਜਪਾ ਪ੍ਰਧਾਨ ਅਮਿਤ ਸ਼ਾਹ... ਵਾਹ! ਕਿੰਨੀ ਸ਼ਾਨ ਹੈ। ਕੀ ਤੁਸੀਂ ਜੈ ਸ਼ਾਹ ਦਾ ਨਾਂ ਸੁਣਿਆ ਹੈ? ਉਹ ਇਕ ਜਾਦੂਗਰ ਹੈ। ਉਨ੍ਹਾਂ ਨੇ 50 ਹਜ਼ਾਰ ਰੁਪਏ ਨੂੰ ਤਿੰਨ ਮਹੀਨੇ 'ਚ 80 ਕਰੋੜ ਰੁਪਏ 'ਚ ਬਦਲ ਦਿੱਤਾ।'

ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਅੱਗੇ ਵੀ ਘੱਟ ਨਹੀਂ ਹਨ। 24 ਜੁਲਾਈ ਨੂੰ ਵੀ ਉਨ੍ਹਾਂ ਦੀ ਪੇਸ਼ੀ ਸੂਰਤ ਦੀ ਇਕ ਅਦਾਲਤ 'ਚ ਹੋਵੇਗੀ। ਰਾਹੁਲ ਨੇ 'ਸਾਰੇ ਮੋਦੀ ਚੋਰ ਹਨ' ਵਾਲੇ ਬਿਆਨ ਦੇ ਖ਼ਿਲਾਫ਼ ਸੂਰਤ ਦੀ ਅਦਾਲਤ 'ਚ ਕੇਸ ਦਾਖ਼ਲ ਕਰ ਦਿੱਤਾ ਗਿਆ ਹੈ।

Posted By: Akash Deep