ਜੇਐੱਨਐੱਨ, ਨਵੀਂ ਦਿੱਲੀ : ਕਾਂਗਰਸੀ ਆਗੂ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਪੋਂਗਲ ਦੇ ਮੌਕੇ 'ਤੇ ਤਮਿਲਨਾਡੂ ਦੌਰ 'ਤੇ ਗਏ। ਇਸ ਦੌਰਾਨ ਰਾਹੁਲ ਮਦੁਰੈ ਪਹੁੰਚੇ ਤੇ ਅਵਨੀਪੁਰਮ 'ਚ ਜੱਲੀਕਟੂ ਸਮਾਗਮ 'ਚ ਹਿੱਸਾ ਲਿਆ। ਇਸ ਦੌਰਾਨ ਮੀਡੀਆ ਨੂੰ ਸੰਬੋਧਿਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਸਿਰਫ਼ ਕਿਸਾਨ ਤੋਂ ਉਪੇਕਸ਼ਾ ਨਹੀਂ ਕਰ ਰਹੀ ਹੈ ਬਲਕਿ ਇਹ ਉਨ੍ਹਾਂ ਨਸ਼ਟ ਕਰਨ ਦੀ ਸਾਜ਼ਿਸ਼ ਹੈ। ਰਾਹੁਲ ਗਾਂਧੀ ਨੇ ਅੱਗੇ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਆਪਣੇ 2-3 ਦੋਸਤਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ। ਉਹ ਆਪਣੇ 2-3 ਦੋਸਤਾਂ ਨੂੰ ਕਿਸਾਨਾਂ ਜਾਂ ਜੋ ਵੀ ਉਸ ਨੂੰ ਦੇਣਾ ਚਾਹੁੰਦੇ ਹਨ। ਇਹੀ ਹੋ ਰਿਹਾ ਹੈ। ਰਾਹੁਲ ਨੇ ਅੱਗੇ ਕਿਹਾ ਕਿ ਉਪੇਕਸ਼ਾ ਬਹੁਤ ਕਮਜ਼ੋਰ ਸ਼ਬਦ ਹੈ, ਇਹ ਦੱਸਣ ਲਈ ਕਿ ਸਭ ਕੀ ਚੱਲ ਰਿਹਾ ਹੈ।
Posted By: Amita Verma