v>ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ 51 ਸਾਲ ਦੇ ਹੋ ਗਏ ਹਨ। ਰਾਹੁਲ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਵੀ ਆਪਣਾ ਜਨਮਦਿਨ ਨਾ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ 19 ਜੂਨ ਆਪਣੇ ਜਨਮਦਿਨ ਮੌਕੇ ਕਿਸੇ ਤਰ੍ਹਾਂ ਦੇ ਜਸ਼ਨ ਦਾ ਆਯੋਜਨ ਨਾ ਕਰਨ। ਕੋਈ ਹੋਡਿੰਗ ਜਾਂ ਪੋਸਟਰ ਨਾ ਲਾਉਣ, ਬਲਕਿ ਆਪਣੇ ਕੋਲ ਮੌਜੂਦ ਸਾਧਨਾਂ ਦੀ ਵਰਤੋਂ ਕਰਕੇ ਲੋਡ਼ਵੰਦਾਂ ਦੀ ਮਦਦ ਕਰਨ।

ਸੰਗਠਨ ਦੇ ਮੁੱਖ ਸਕੱਤਰ ਕੇਸੀ ਵੇਣੂਗੋਪਾਲ ਨੇ ਪ੍ਰਦੇਸ਼ ਕਾਂਗਰਸ ਕਮੇਟੀਆਂ, ਪਾਰਟੀ ਦੇ ਵੱਖ ਵੱਖ ਸੰਗਠਨਾਂ ਨੂੰ ਪੱਤਰ ਲਿਖ ਕੇ ਰਾਹੁਲ ਗਾਂਧੀ ਦੀ ਇਸ ਭਾਵਨਾ ਤੋਂ ਜਾਣੂ ਕਰਵਾਇਆ ਹੈ। ਪਾਰਟੀ ਨੇ ਪ੍ਰਦੇਸ਼ ਕਾਂਗਰਸ ਕਮੇਟੀਆਂ ਨੂੰ ਕਿਹਾ ਹੈ ਕਿ ਉਹ ਰਾਹੁਲ ਗਾਂਧੀ ਦੇ ਜਨਮਦਿਨ ’ਤੇ ਲੋਡ਼ਵੰਦ ਲੋਕਾਂ ਨੂੰ ਰਾਸ਼ਨ, ਮੈਡੀਕਲ ਕਿੱਟ, ਮਾਸਕ, ਸੈਨੇਟਾਈਜ਼ਰ ਵੰਡਣਗੇ। ਉਥੇ ਭਾਰਤੀ ਯੁਵਾ ਕਾਂਗਰਸ ਨੇ ਕਿਹਾ ਕਿ ਉਹ ਇਸ ਮੌਕੇ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਗੇ। ਲੋਡ਼ਵੰਦਾਂ ਨੂੰ ਰਾਸ਼ਨ ਮੁਹੱਈਆ ਕਰਾਉਣਗੇ ਅਤੇ ਆਮ ਲੋਕਾਂ ਨੂੰ ਟੀਕਾ ਲਗਾਉਣ ਵਿਚ ਮਦਦ ਕਰਨਗੇ।

Posted By: Tejinder Thind