ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਰਾਫੇਲ ਮਾਮਲੇ 'ਚ ਦਿੱਤੇ ਗਏ ਆਪਣੇ ਪਹਿਲਾਂ ਦੇ ਫ਼ੈਸਲੇ ਖ਼ਿਲਾਫ਼ ਦਾਖ਼ਲ ਯਸ਼ਵੰਤ ਸਿਨਹਾ, ਅਰੁਣ ਸ਼ੌਰੀ, ਪ੍ਰਸ਼ਾਂਤ ਭੂਸ਼ਣ ਆਦਿ ਦੀ ਮੁੜ ਵਿਚਾਰ ਪਟੀਸ਼ਨਾਂ 'ਤੇ ਸ਼ੁੱਕਰਵਾਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ। ਜਦਕਿ 'ਆਪ' ਆਗੂ ਸੰਜੇ ਸਿੰਘ ਦੀ ਮੁੜ ਵਿਚਾਰ ਦੀ ਪਟੀਸ਼ਨ 'ਤੇ ਸੁਣਵਾਈ ਤੋਂਂ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਤੁਹਾਡੀ ਪਟੀਸ਼ਨ ਨਹੀਂ ਸੁਣਾਂਗੇ।


ਦੱਸ ਦਈਏ ਕਿ ਸੁਪਰੀਮ ਕੋਰਟ ਸੰਜੈ ਸਿੰਘ ਦੇ ਉਸ ਬਿਆਨ ਤੋਂ ਨਾਰਾਜ਼ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਰਾਫੇਲ ਮਾਮਲੇ 'ਚ ਚੋਟੀ ਦੀ ਅਦਾਲਤ ਦੇ ਸਾਬਕਾ ਫ਼ੈਸਲੇ ਦੀ ਕਥਿਤ ਤੌਰ 'ਤੇ ਮਿਊਂਸੀਪਲ ਕੋਰਟ ਦੇ ਫ਼ੈਸਲੇ ਨਾਲ ਤੁਲਨਾ ਕੀਤੀ ਸੀ। ਉੱਥੇ ਹੀ ਪਟੀਸ਼ਨਰ ਦਾ ਦੋਸ਼ ਹੈ ਕਿ ਰਾਫੇਲ ਜਹਾਜ਼ ਸੌਦੇ 'ਚ ਪਿਛਲੇ ਸਾਲ ਦਸੰਬਰ 'ਚ ਕੇਂਦਰ ਸਰਕਾਰ ਨੇ ਸਰਬਉੱਚ ਅਦਾਲਤ ਨੂੰ ਗੁੰਮਰਾਹ ਅਤੇ ਫਰਾਡ ਕਰ ਕੇ ਆਪਣੇ ਹੱਕ 'ਚ ਫ਼ੈਸਲਾ ਲਿਆ ਹੈ, ਜਦਕਿ ਕੇਂਦਰ ਨੇ ਹਲਫ਼ਨਾਮਾ ਦਾਇਰ ਕਰ ਕੇ ਦੱਸਿਆ ਹੈ ਕਿ ਪਟੀਸ਼ਨਰਾਂ ਦੀ ਝੂਠੇ ਸਬੂਤਾਂ 'ਤੇ ਆਧਾਰਤ ਪਟੀਸ਼ਨ ਪੂਰੀ ਤਰ੍ਹਾਂ ਗ਼ਲਤ ਹੈ।

Posted By: Akash Deep