ਅੰਬਾਲਾ, ਜੇਐੱਨਐੱਨ/ਏਐੱਨਆਈ : ਭਾਰਤੀ ਹਵਾਈ ਫ਼ੌਜ ਦੇ ਬੇੜੇ 'ਚ ਪੰਜ ਸੁਪਰਸੋਨਿਕ ਰਾਫੇਲ ਸ਼ਾਮਲ ਹੋ ਗਏ ਹਨ। ਇਨ੍ਹਾਂ ਫਾਈਟਰ ਜਹਾਜ਼ਾਂ ਦੀ ਅੰਬਾਲਾ ਏਅਰਬੇਸ 'ਤੇ ਹੈੱਪੀ ਲੈਂਡਿੰਗ ਹੋ ਗਈ ਹੈ। ਜਹਾਜ਼ਾਂ ਦਾ ਏਅਰਬੇਸ 'ਤੇ ਉਤਰਨ ਤੋਂ ਬਾਅਦ ਵਾਟਰ ਸੈਲਿਊਟ (Water Salute) ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਹਵਾਈ ਫ਼ੌਜ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌੜੀਆ ਸਮੇਤ ਹਵਾਈ ਫ਼ੌਜ ਦੇ ਮੁੱਖ ਅਧਿਕਾਰੀ ਮੌਜੂਦ ਹਨ। ਲੈਂਡਿੰਗ ਤੋਂ ਪਹਿਲਾਂ ਇਨ੍ਹਾਂ ਜਹਾਜ਼ਾਂ ਨੇ ਅੰਬਾਲਾ ਏਅਰਬੇਸ ਦੀ ਪਰਿਕਰਮਾ ਕੀਤੀ। ਅੰਬਾਲਾ 'ਚ ਧੁੱਪ ਨਿਕਲ ਆਈ ਹੈ। ਅਜਿਹੇ ਵਿਚ ਲੈਂਡਿੰਗ ਵੇਲੇ ਕੋਈ ਸਮੱਸਿਆ ਨਹੀਂ ਆਈ। ਜਾਣਕਾਰੀ ਅਨੁਸਾਰ ਪੰਜਾਂ ਰਾਫੇਲ ਫਾਈਟਰ ਜਹਾਜ਼ਾਂ ਨੂੰ ਦੋ ਸੁਖੋਈ MKI ਜਹਾਜ਼ ਐਸਕੋਰਟ ਕਰ ਰਹੇ ਸਨ। ਅੰਬਾਲਾ ਏਅਰਬੇਸ ਦੇ ਆਸਪਾਸ ਵਾਹਨਾਂ ਦੀ ਮੂਵਮੈਂਟ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਸੀ।

ਅੰਬਾਲਾ 'ਚ ਰਾਫੇਲ ਦੀ ਲੈਂਡਿੰਗ ਤੋਂ ਬਾਅਦ ਉਨ੍ਹਾਂ ਨੂੰ ਵਾਟਰ ਸੈਲਿਊਟ ਦਿੱਤਾ ਗਿਆ। ਉਨ੍ਹਾਂ ਨੂੰ ਵਾਟਰ ਕੈਨਨ ਨਾਲ Water Salute ਦਿੱਤਾ ਗਿਆ। ਇਹ ਦੂਸਰਾ ਮੌਕਾ ਹੈ ਜਦੋਂ ਵੱਡੇ ਫਾਈਟਰ ਜਹਾਜ਼ਾਂ ਦੀ ਅੰਬਾਲਾ ਏਅਰਬੇਸ 'ਤੇ ਭਾਰਤ 'ਚ ਸਭ ਤੋਂ ਪਹਿਲਾਂ ਲੈਂਡਿੰਗ ਹੋਈ ਹੈ। ਇਸ ਤੋਂ ਪਹਿਲਾਂ ਜਗੁਆਰ ਫਾਈਟਰ ਪਲੇਨ ਦੀ ਅੰਬਾਲਾ ਏਅਰਫੋਰਸ ਸਟੇਸ਼ਨ 'ਤੇ ਲੈਂਡਿੰਗ ਹੋਈ ਸੀ।

Posted By: Seema Anand