ਮੁੰਬਈ (ਆਈਏਐੱਨਐੱਸ) : ਫਿਲਮ ਸਟਾਰ ਅਕਸ਼ੈ ਕੁਮਾਰ ਦੀ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਉੱਠਿਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ 'ਰੁਸਤਮ' ਫਿਲਮ 'ਚ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਲਈ ਮਿਲੇ ਨੈਸ਼ਨਲ ਐਵਾਰਡ ਲਈ ਉਨ੍ਹਾਂ ਦੀ ਯੋਗਤਾ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ।

ਸੋਸ਼ਲ ਮੀਡੀਆ 'ਚ ਜਿਨ੍ਹਾਂ ਲੋਕਾਂ ਨੇ ਅਕਸ਼ੈ ਨੂੰ ਲੈ ਕੇ ਸਵਾਲ ਉਠਾਏ ਹਨ ਉਨ੍ਹਾਂ 'ਚ ਨੈਸ਼ਨਲ ਐਵਾਰਡ ਜੇਕੂ ਐਡੀਟਰ ਤੇ ਰਾਈਟਰ ਅਪੂਰਵ ਅਸਰਾਨੀ ਵੀ ਹਨ। ਅਪੂਰਵ ਨੇ ਅਕਸ਼ੈ ਦੀ ਵਿਦੇਸ਼ੀ ਨਾਗਰਿਕਤਾ ਨੂੰ ਲੈ ਕੇ ਨੈਸ਼ਨਲ ਐਵਾਰਡ ਲਈ ਉਨ੍ਹਾਂ ਦੀ ਯੋਗਤਾ 'ਤੇ ਸਵਾਲ ਉਠਾਉਂਦੇ ਹੋਏ ਟਵੀਟ ਕੀਤਾ, 'ਕੀ ਕੈਨੇਡਾ ਦਾ ਨਾਗਰਿਕ ਭਾਰਤ ਦੇ ਨੈਸ਼ਨਲ ਐਵਾਰਡ ਲਈ ਪਾਤਰ ਹੈ?' ਉਨ੍ਹਾਂ ਕਿਹਾ ਕਿ 2016 'ਚ ਅਕਸ਼ੈ ਨੂੰ 'ਬੈਸਟ ਐਕਟਰ' ਦਾ ਐਵਾਰਡ ਮਿਲਿਆ ਸੀ ਜਦਕਿ ਅਸੀਂ ਉਮੀਦ ਕਰ ਰਹੇ ਸੀ ਕਿ ਫਿਲਮ ਅਲੀਗੜ੍ਹ ਲਈ 'ਬੈਸਟ ਐਕਟਰ' ਦਾ ਐਵਾਰਡ ਮਨੋਜ ਵਾਜਪਾਈ ਨੂੰ ਮਿਲੇਗਾ। ਜੇਕਰ ਮੰਤਰਾਲੇ ਜਾਂ ਨੈਸ਼ਨਲ ਐਵਾਰਡ ਜਿਊਰੀ ਨੇ ਅਕਸ਼ੈ ਦੇ ਮਾਮਲੇ 'ਚ ਕੋਈ ਗ਼ਲਤੀ ਕੀਤੀ ਹੈ ਤਾਂ ਕੀ ਉਹ ਸੁਧਾਰੀ ਜਾਵੇਗੀ ਤੇ ਮੁੜ ਤੋਂ ਚੋਣ ਕੀਤੀ ਜਾਵੇਗੀ। ਅਪੂਰਵ ਵਾਂਗ ਕਈ ਹੋਰ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਨੈਸ਼ਨਲ ਐਵਾਰਡ ਲਈ ਅਕਸ਼ੈ ਦੀ ਯੋਗਤਾ 'ਤੇ ਸਵਾਲ ਉਠਾਏ ਹਨ।

ਫਿਲਮ ਨਿਰਮਾਤਾ ਨੇ ਕੀਤਾ ਬਚਾਅ : ਸੋਸ਼ਲ ਮੀਡੀਆ 'ਚ ਉੱਠ ਰਹੇ ਸਵਾਲਾਂ ਨੂੰ ਲੈ ਕੇ ਹਾਲਾਂਕਿ ਫਿਲਮ ਨਿਰਮਾਤਾ ਰਾਹੁਲ ਢੋਲਕੀਆ ਨੇ ਅਕਸ਼ੈ ਦਾ ਬਚਾਅ ਕੀਤਾ ਹੈ। ਢੋਲਕੀਆ ਨੇ ਕਿਹਾ ਕਿ ਵਿਦੇਸ਼ੀ ਨਾਗਰਿਕ ਵੀ ਭਾਰਤ ਦੇ ਨੈਸ਼ਨਲ ਐਵਾਰਡ ਲਈ ਯੋਗ ਹਨ। ਪਹਿਲਾਂ ਨੈਸ਼ਨਲ ਐਵਾਰਡ ਦੀ ਜਿਊਰੀ ਦੇ ਮੈਂਬਰ ਰਹੇ ਢੋਲਕੀਆ ਨੇ ਨੈਸ਼ਨਲ ਐਵਾਰਡ ਲਈ ਰੂਲ ਬੁੱਕ ਦਾ ਟਵਿੱਟਰ 'ਤੇ ਸਕ੍ਰੀਨਸ਼ਾਟ ਸ਼ੇਅਰ ਕਰਦਿਆਂ ਕਿਹਾ ਕਿ ਭਾਰਤ ਦੇ ਨੈਸ਼ਨਲ ਐਵਾਰਡ ਲਈ ਵਿਦੇਸ਼ੀ ਨਾਗਰਿਕ ਵੀ ਯੋਗ ਹਨ।

Posted By: Susheel Khanna