ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਸੰਕਟ ਦੌਰਾਨ ਵੰਦੇ ਭਾਰਤ ਮਿਸ਼ਨ ਸਬੰਧੀ ਕੇਂਦਰੀ ਨਾਗਰਿਕ ਹਵਾਬਾਜੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਹੁਣ ਤਕ ਦੋ ਲੱਖ 80 ਹਜ਼ਾਰ ਭਾਰਤੀਆਂ ਨੂੰ ਵਿਦੇਸ਼ਾਂ ਤੋਂ ਏਅਰ ਇੰਡੀਆ ਰਾਹੀਂ ਵਾਪਸ ਬੁਲਾਇਆ ਗਿਆ। ਦੁਬਈ ਤੇ ਯੂਏਈ ਤੋਂ ਵੱਡੀ ਗਿਣਤੀ 'ਚ ਭਾਰਤੀਆਂ ਨੂੰ ਆਪਣੇ ਦੇਸ਼ ਲਿਆਂਦਾ ਗਿਆ। ਅਮਰੀਕਾ ਤੋਂ 30 ਹਜ਼ਾਰ ਭਾਰਤੀਆਂ ਨੂੰ ਇਸ ਮਿਸ਼ਨ ਤਹਿਤ ਵਾਪਸ ਲਿਆਂਦਾ ਗਿਆ।

ਇਸ ਨਾਲ ਮੰਤਰੀ ਨੇ ਕਿਹਾ ਕਿ ਅਸੀਂ ਏਅਰ ਬਬਲ ਲਈ ਘੱਟ ਤੋਂ ਘੱਟ ਤਿੰਨ ਦੇਸ਼ ਅਮਰੀਕਾ, ਜਰਮਨੀ ਤੇ ਫ੍ਰਾਂਸ ਨਾਲ ਗੱਲਬਾਤ ਦੇ ਅਗਲੇ ਪੜਾਅ 'ਤੇ ਹੈ। ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਏਅਰ ਫ੍ਰਾਂਸ 18 ਜੁਲਾਈ ਤੋਂ ਇਕ ਅਗਸਤ ਦੌਰਾਨ ਦਿੱਲੀ, ਮੁੰਬਈ ਤੇ ਬੈਂਗਲੁਰੂ ਤੋਂ ਪੈਰਿਸ ਲਈ 28 ਉਡਾਨਾਂ ਸੰਚਾਲਿਤ ਕਰੇਗਾ।

ਅਜੇ ਹਾਲ ਹੀ 'ਚ ਵੰਦੇ ਭਾਰਤ ਮਿਸ਼ਨ ਤਹਿਤ ਮਲੇਸ਼ੀਆ ਤੋਂ 220 ਭਾਰਤੀਆਂ ਦੀ ਵਤਨ ਵਾਪਸੀ ਹੋਈ ਹੈ। ਕੋਰੋਨਾ ਵਾਇਰਸ ਲਾਕਡਾਊਨ ਦੇ ਚੱਲਦਿਆਂ ਵਿਦੇਸ਼ 'ਚ ਫਸੇ ਇਨ੍ਹਾਂ ਲੋਕਾਂ ਨੂੰ ਪੰਜਾਬ ਦੇ ਅੰਮ੍ਰਿਤਸਰ ਲਿਆਇਆ ਗਿਆ। ਇਸ ਮਿਸ਼ਨ ਦਾ ਪਹਿਲਾ ਪੜਾਅ 7 ਮਈ ਤੋਂ ਸ਼ੁਰੂ ਹੋਇਆ ਸੀ।

Posted By: Amita Verma