ਜੇਐੱਨਐੱਨ, ਮਥੁਰਾ : ਭਾਜਪਾ ਪੰਜਾਬ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੰਗਲਵਾਰ ਨੂੰ ਠਾਕੁਰ ਬਾਂਕੇ ਬਿਹਾਰੀ ਦੇ ਦਰਸ਼ਨ ਕਰ ਕੇ ਪੂਜਾ ਅਰਚਨਾ ਕੀਤੀ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਨੂੰ ਆਪਣੀ ਧਾਰਮਿਕ ਯਾਤਰਾ ਦੱਸਦਿਆਂ ਕਿਹਾ ਕਿ ਵਿ੍ੰਦਾਵਨ ਧਰਮ ਦੀ ਨਗਰੀ ਹੈ, ਇੱਥੇ ਆਉਣ 'ਤੇ ਸਿਆਸੀ ਗੱਲਬਾਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਵਿ੍ੰਦਾਵਨ ਦੀ ਪੰਚਕੋਸੀ ਪਰਿਕ੍ਰਮਾ ਵੀ ਕੀਤੀ। ਉਨ੍ਹਾਂ ਨਾਲ ਪੰਜਾਬ ਦੇ ਪ੍ਰਦੇਸ਼ ਸੰਗਠਨ ਮਹਾਮੰਤਰੀ ਦਿਨੇਸ਼ ਕੁਮਾਰ, ਪ੍ਰਦੇਸ਼ ਮਹਾਮੰਤਰੀ ਜੀਵਨ ਗੁਪਤਾ, ਪ੍ਰਦੇਸ਼ ਮਹਾਮੰਤਰੀ ਸੁਭਾਸ਼ ਸ਼ਰਮਾ, ਪ੍ਰਦੇਸ਼ ਮੀਤ ਪ੍ਰਧਾਨ ਰਾਜੀਵ ਬੱਗਾ, ਯੋਗੇਸ਼ ਯੋਗੀਰਾਜ ਮੌਜੂਦ ਰਹੇ।